ਅੰਮਿ੍ਤਸਰ, 25 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਰੇਲ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਲੋਂ ਹੋਲੀ ਦੇ ਮੱਦੇਨਜ਼ਰ ਅੰਮਿ੍ਤਸਰ-ਪਟਨਾ-ਅੰਮਿ੍ਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਰੇਲਗੱਡੀ ਚਲਾਉੁਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਪਰਮਦੀਪ ਸਿੰਘ ਸੈਣੀ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉੱਤਰੀ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਅੰਮਿ੍ਤਸਰ-ਪਟਨਾ-ਅੰਮਿ੍ਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਰੇਲਗੱਡੀ (04664) 27/02/2026, 02/03/2026 ਅਤੇ 05/03/2026 (ਤਿੰਨ ਯਾਤਰਾਵਾਂ) ਨੂੰ ਅੰਮਿ੍ਤਸਰ ਤੋਂ ਪਟਨਾ ਲਈ ਰਵਾਨਾ ਹੋਵੇਗੀ | ਇਹ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਰੇਲਗੱਡੀ ਅੰਮਿ੍ਤਸਰ ਤੋਂ ਸਵੇਰੇ 9:45 ਵਜੇ ਰਵਾਨਾ ਹੋਵੇਗੀ ਅਤੇ ਲਗਭਗ 27 ਘੰਟੇ ਬਾਅਦ ਦੁਪਹਿਰ 13:30 ਵਜੇ ਪਟਨਾ ਪਹੁੰਚੇਗੀ | ਇਸੇ ਤਰ੍ਹਾਂ ਇਹ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਰੇਲਗੱਡੀ (04663) 28/02/2026, 03/03/2026 ਅਤੇ 06/03/2026 (ਤਿੰਨ ਯਾਤਰਾਵਾਂ) ਨੂੰ ਪਟਨਾ ਤੋਂ ਅੰਮਿ੍ਤਸਰ ਲਈ ਰਵਾਨਾ ਹੋਵੇਗੀ, ਜੋ ਪਟਨਾ ਤੋਂ ਦੁਪਹਿਰ 16:00 ਵਜੇ ਰਵਾਨਾ ਹੋਵੇਗੀ ਅਤੇ 28/02/2026 ਨੂੰ ਪਟਨਾ ਪਹੁੰਚੇਗੀ | ਇਹ 2:00 ਵਜੇ ਤੋਂ ਬਾਅਦ 8:00 ਵਜੇ ਅੰਮਿ੍ਤਸਰ ਪਹੁੰਚੇਗੀ |