19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਧੰਗੇੜਾ ਵਲੋਂ ਸਮੂਹ ਮੈਨੇਜਰਾਂ ਤੇ ਸਟਾਫ ਨੂੰ ਕੁੜਤਾ-ਪਜਾਮਾ ਪਾ ਕੇ ਡਿਊਟੀ 'ਤੇ ਆਉਣ ਦੀ ਹਦਾਇਤ <br/>

Ad Position 21
No active advertisement
ਅਜੀਤ ਡੈਸਕ 26-02-2026
ਅੰਮਿ੍ਤਸਰ, 25 ਫਰਵਰੀ (ਜਸਵੰਤ ਸਿੰਘ ਜੱਸ)-ਬੀਤੇ ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਇਕ ਇਕੱਤਰਤਾ ਦੌਰਾਨ ਕੁਝ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਅਤੇ ਹੋਰਨਾਂ ਨੂੰ ਪੈਂਟ ਕਮੀਜਾਂ ਪਾ ਕੇ ਆਉਣ 'ਤੇ 21-21 ਸੌ ਰੁਪਏ ਦਾ ਚਿਤਾਵਨੀ ਜ਼ੁਰਮਾਨਾ ਲਗਾਏ ਜਾਣ ਉਪਰੰਤ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਵਲੋਂ ਵੀ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਮੈਨੇਜਰਾਂ, ਵਧੀਕ ਮੈਨੇਜਰਾਂ, ਮੀਤ ਮੈਨੇਜਰਾਂ, ਸੁਪਰਵਾਈਜ਼ਰਾਂ, ਇੰਚਾਰਜਾਂ ਅਤੇ ਨਿਗਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੱਲ੍ਹ 26 ਫਰਵਰੀ ਤੋਂ ਕੁੜਤਾ ਪਜਾਮਾ ਪਾ ਕੇ ਡਿਊਟੀ 'ਤੇ ਆਉਣ | ਸ: ਧੰਗੇੜਾ ਨੇ ਕਿਹਾ ਕਿ ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਉਕਤ ਅਧਿਕਾਰੀ ਅਤੇ ਉਨਾਂ ਪਾਸ ਡਿਊਟੀ ਨਿਭਾਅ ਰਹੇ ਸਮੂਹ ਮੁਲਾਜ਼ਮਾਂ ਨੂੰ ਨੋਟ ਕਰਵਾਇਆ ਜਾਂਦਾ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਵਰਦੀ ਮਿਲਦੀ ਹੈ ਉਹ ਪ੍ਰਵਾਨਿਤ ਵਰਦੀ ਅਤੇ ਬਾਕੀ ਸਮੂਹ ਸਟਾਫ ਕੁਰਤਾ ਪਜਾਮਾ ਪਾ ਕੇ ਅਤੇ ਬੀਬੀਆਂ ਦਾ ਸਟਾਫ ਪ੍ਰਵਾਨਤ ਸੂਟ (ਨੀਲਾ/ ਕਾਲਾ/ ਪੀਲਾ ਦੁਪੱਟਾ) ਪਹਿਨ ਕੇ ਹੀ ਆਪਣੀ ਡਿਊਟੀ 'ਤੇ ਆਉਣ | ਉਨ੍ਹਾਂ ਜਾਰੀ ਹਦਾਇਤ 'ਤੇ ਸਖ਼ਤੀ ਨਾਲ ਅਮਲ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਡਿਊਟੀ ਦੌਰਾਨ ਪੜ੍ਹਤਾਲ ਸਮੇਂ ਜੇਕਰ ਕੋਈ ਮੁਲਾਜ਼ਮ ਬਿਨਾਂ ਵਰਦੀ ਪਾਇਆ ਗਿਆ ਤਾਂ ਉਹ ਆਪ ਜਿੰਮੇਵਾਰ ਹੋਵੇਗਾ | ਇਥੇ ਜ਼ਿਕਰਯੋਗ ਹੈ ਕਿ ਪ੍ਰਧਾਨ ਧਾਮੀ ਵਲੋਂ ਗੁ: ਸਾਹਿਬਾਨ ਨਾਲ ਸੰਬੰਧਿਤ ਅਧਿਕਾਰੀਆਂ ਤੇ ਸਟਾਫ ਨੂੰ ਆਧੁਨਿਕ ਪਹਿਰਾਵਿਆਂ ਦੀ ਥਾਂ ਕੁਰਤੇ ਪਜਾਮੇ ਪਾ ਕੇ ਆਉਣ ਦੀ ਕੀਤੀ ਹਦਾਇਤ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਵਿਚ ਹੜਕੰਪ ਮਚਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮਜ਼ਦੂਰ ਸੰਘ ਨੇ ਮੰਗਾਂ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਅੰਮਿ੍ਤਸਰ-ਪਟਨਾ-ਅੰਮਿ੍ਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲਗੱਡੀ ਚਲਾਉਣ ਦਾ ਐਲਾਨ
Ad Position 24