19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪੀ. ਐੱਸ. ਈ. ਬੀ. ਨੇ ਪ੍ਰਾਈਵੇਟ ਸਕੂਲਾਂ 'ਚ ਸਕੂਲ ਆਫ਼ ਐਮੀਨੈਂਸ ਪ੍ਰੀਖਿਆ ਕੇਂਦਰ ਸਥਾਪਤ ਕਰਨ ਦਾ ਜਾਰੀ ਕੀਤਾ ਫ਼ੁਰਮਾਨ <br/>

Ad Position 21
No active advertisement
ਅਜੀਤ ਡੈਸਕ 26-02-2026
ਅੰਮਿ੍ਤਸਰ, 25 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਨੇ ਮਾਨਤਾ ਪ੍ਰਾਪਤ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਆਰ. ਏ. ਐੱਸ. ਏ.) ਨਾਲ ਸੰਬੰਧਿਤ ਪ੍ਰਾਈਵੇਟ ਸਕੂਲਾਂ ਸਕੂਲ ਆਫ਼ ਐਮੀਨੈਂਸ ਪ੍ਰੀਖਿਆ ਕੇਂਦਰ ਸਥਾਪਤ ਕਰਨ 'ਤੇ ਪਿ੍ੰਸੀਪਲਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਾਣਕਾਰੀ ਮੁਤਾਬਕ ਪੀ. ਐੱਸ. ਈ. ਬੀ. ਨੇ ਨਿੱਜੀ ਸਕੂਲਾਂ ਦੀ ਸਹਿਮਤੀ ਤੋਂ ਬਿਨਾਂ 1 ਮਾਰਚ ਨੂੰ ਸਕੂਲ ਆਫ਼ ਐਮੀਨੈਂਸ 'ਚ ਦਾਖਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਲਈ ਪ੍ਰੀਖਿਆ ਕੇਂਦਰਾਂ ਦਾ ਐਲਾਨ ਕੀਤਾ ਹੈ | ਸਕੂਲ ਮੁਖੀਆਂ ਅਤੇ ਕੰਟਰੋਲਰਾਂ ਨੂੰ ਪ੍ਰੀਖਿਆ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਬਾਰੇ ਸੂਚਿਤ ਕੀਤਾ ਗਿਆ ਸੀ | ਮਾਨਤਾ ਪ੍ਰਾਪਤ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਆਰ. ਏ. ਐੱਸ. ਏ.) ਦੇ ਸੂਬਾ ਜਨਰਲ ਸਕੱਤਰ ਸੁਜੀਤ ਸ਼ਰਮਾ, ਪਿ੍ੰਸੀਪਲ ਸੁਸ਼ੀਲ ਅਗਰਵਾਲ, ਪਿ੍ੰਸੀਪਲ ਸੁਮਿਤ ਪੁਰੀ, ਪਿ੍ੰਸੀਪਲ ਅਭਿਸ਼ੇਕ ਪੁਰੀ, ਕਮਲਜੋਤ ਕੋਹਲੀ, ਸਮੀਰ ਭਾਟੀਆ, ਅਰੁਣ ਮਨਸੋਤਰਾ ਅਤੇ ਰਿਤੇਸ਼ ਪੁਰੀ ਨੇ ਕਿਹਾ ਕਿ ਪੀ. ਐੱਸ. ਈ. ਬੀ. ਨੇ ਇਕ ਨਾਦਿਰਸ਼ਾਹੀ ਫ਼ਰਮਾਨ ਜਾਰੀ ਕੀਤਾ ਹੈ, ਜਿਸ ਨਾਲ ਪ੍ਰਾਈਵੇਟ ਸਕੂਲਾਂ 'ਤੇ ਬੋਝ ਪਾਇਆ ਗਿਆ ਹੈ | ਸਕੂਲ ਇਸ ਵੇਲੇ ਪਲੱਸ ਟੂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਕਰਵਾ ਰਹੇ ਹਨ, ਜਦੋਂ ਕਿ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ | ਪ੍ਰਾਈਵੇਟ ਸਕੂਲ ਸਟਾਫ ਨੂੰ ਐਤਵਾਰ ਨੂੰ ਛੁੱਟੀ ਹੁੰਦੀ ਹੈ | ਉਨ੍ਹਾਂ ਨੂੰ ਸਕੂਲ ਬੁਲਾਉਣ ਲਈ ਵਾਧੂ ਤਨਖਾਹ ਦੀ ਲੋੜ ਪਵੇਗੀ | ਪੀ. ਐੱਸ. ਈ. ਬੀ. ਨੇ ਇਸ ਸੰਬੰਧੀ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਹਨ | ਪ੍ਰਾਈਵੇਟ ਸਕੂਲਾਂ ਨੂੰ ਆਪਣੇ ਫੰਡਾਂ ਵਿਚੋਂ ਸਟਾਫ ਦੀ ਤਨਖਾਹ ਦੇਣੀ ਪਵੇਗੀ | ਉਨ੍ਹਾਂ ਪੀ. ਐੱਸ. ਈ. ਬੀ. ਦੇ ਫ਼ੈਸਲੇ 'ਤੇ ਆਪਣਾ ਗੁੱਸਾ ਪ੍ਰਗਟ ਕੀਤਾ | ਉਨ੍ਹਾਂ ਨੇ ਪੀ. ਐੱਸ. ਈ. ਬੀ. ਨੂੰ ਇਸ ਫ਼ੈਸਲੇ 'ਤੇ ਤੁਰੰਤ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਨੇ 7ਵੀਂ ਚੇਤਨਾ ਪ੍ਰੀਖਿਆ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਭਾਰਤੀ ਮਜ਼ਦੂਰ ਸੰਘ ਨੇ ਮੰਗਾਂ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ
Ad Position 24