19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਤਰਕਸ਼ੀਲ ਸੁਸਾਇਟੀ ਨੇ 7ਵੀਂ ਚੇਤਨਾ ਪ੍ਰੀਖਿਆ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 26-02-2026
ਅੰਮਿ੍ਤਸਰ, 25 ਫਰਵਰੀ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਇਨਕਲਾਬੀ ਵੀਰਾਂਗਣਾ ਗ਼ਦਰੀ ਗ਼ੁਲਾਬ ਕੌਰ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 'ਚ ਇਕਾਈ ਪੱਧਰ ਤੇ ਅਹਿਮ ਸਥਾਨ ਹਾਸਿਲ ਕਰਨ ਵਾਲੇ ਆਤਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਤਰਕਸ਼ੀਲ ਸੁਸਾਇਟੀ ਵਲੋਂ ਅੰਮਿ੍ਤਸਰ ਇਕਾਈ 'ਚੋਂ ਛੇਵੀਂ ਜਮਾਤ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਮਹਿਕ ਦੂਜਾ ਸਥਾਨ ਸੀਰਤ, ਤੀਜਾ ਸਥਾਨ ਹਰਸ਼ਿਤਾ, ਸੱਤਵੀਂ ਜਮਾਤ 'ਚੋਂ ਪਹਿਲਾ ਸਥਾਨ ਸੋਮਿਆ ਰਾਜ ਚੌਹਾਨ, ਦੂਜਾ ਸਥਾਨ ਸੋਨਾਕਸ਼ੀ, ਤੀਜਾ ਸਥਾਨ ਦੀਵਿਆਰਤੀ, 8ਵੀਂ ਜਮਾਤ 'ਚੋਂ ਦੂਜਾ ਸਥਾਨ ਸਮਰਿਤੀ, ਤੀਜਾ ਸਥਾਨ ਰਕਸ਼ਿਤਾ ਅਤੇ ਨੌਵੀਂ ਜਮਾਤ 'ਚੋਂ ਤੀਜਾ ਸਥਾਨ ਹਾਸਿਲ ਕਰਨ ਵਾਲੇ ਵੀਰ ਵਰਮਾ ਨੂੰ ਤਰਕਸ਼ੀਲ ਕਿਤਾਬਾਂ ਦਾ ਸੈੱਟ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਚੇਤਨ ਪ੍ਰੀਖਿਆ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ 203 ਵਿਦਿਆਰਥੀਆਂ ਨੂੰ ਵੀ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਸਕੂਲ ਦੇ ਮੁੱਖ ਨਿਰਦੇਸ਼ਕ ਪ੍ਰਤੀਕ ਸਹਿਦੇਵ ਅਤੇ ਪਿ੍ੰਸੀਪਲ ਅੰਕਿਤਾ ਸਹਿਦੇਵ ਨੇ ਤਰਕਸ਼ੀਲ ਸੁਸਾਇਟੀ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਵਿਗਿਆਨ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਨਸ਼ਿਆਂ, ਰੂੜ੍ਹੀਵਾਦੀ ਰਸਮਾਂ, ਫਿਰਕਾਪ੍ਰਸਤੀ, ਪਾਖੰਡੀ ਬਾਬਿਆਂ ਦੇ ਝਾਂਸਿਆਂ ਤੋਂ ਬਚਣ ਅਤੇ ਜਿੰਦਗੀ ਦੀਆਂ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦਿ੍ਸ਼ਟੀਕੋਣ ਅਪਨਾਉਣ ਲਈ ਵਿਦਿਅਕ ਅਦਾਰਿਆਂ 'ਚ ਸਮੇਂ-ਸਮੇਂ 'ਤੇ ਅਜਿਹੀਆਂ ਵਿਗਿਆਨਕ ਚੇਤਨਾ ਪ੍ਰੀਖਿਆਵਾਂ ਬੇਹੱਦ ਜਰੂਰੀ ਹਨ | ਇਸ ਮੌਕੇ ਸੂਬਾਈ ਤਰਕਸ਼ੀਲ ਆਗੂ ਸੁਮੀਤ ਅੰਮਿ੍ਤਸਰ ਅਤੇ ਇਕਾਈ ਆਗੂਆਂ ਪਿ੍ੰ. ਮੇਲਾ ਰਾਮ ਤੇ ਦਮਨਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਅਤੇ ਉਨ੍ਹਾਂ 'ਚ ਨੈਤਿਕ ਕਦਰਾਂ ਕੀਮਤਾਂ, ਸਵੈ ਵਿਸ਼ਵਾਸ ਅਤੇ ਸੰਘਰਸ਼ ਦੀ ਭਾਵਨਾ ਪੈਦਾ ਕਰਨਾ ਹੈ | ਇਸ ਮੌਕੇ ਤਰਕਸ਼ੀਲ ਸੁਸਾਇਟੀ ਵਲੋਂ ਚੇਤਨਾ ਪ੍ਰੀਖਿਆ 'ਚ ਸਹਿਯੋਗ ਕਰਨ ਲਈ ਸਕੂਲ ਪਿ੍ੰ: ਅੰਕਿਤਾ ਸਹਿਦੇਵ, ਉਪ ਪਿ੍ੰਸੀਪਲ ਸੁਭਾਸ਼ ਪਰਿੰਦਾ ਅਤੇ ਅਧਿਆਪਕਾਂ ਪਰਮਜੀਤ ਕੌਰ, ਨੀਤੂ ਪਰਿੰਦਾ, ਸੁਮਨ, ਕਾਮਿਨੀ, ਨਾਨਕੀ ਚੀਮਾ, ਰੂਪਮ, ਮੀਨਾਕਸ਼ੀ ਮਿਸ਼ਰਾ, ਕਿਰਨ ਜਿਓਤੀ, ਆਕਾਸ਼, ਸ਼ਿਵਾਨੀ, ਪਿ੍ਅੰਕਾ, ਯੁਵਰਾਜ,ਪ੍ਰੀਤੀ, ਅਮਨ ਜਿਓਤੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਤਰਕਸ਼ੀਲ ਅਨਮੋਲ ਸਿੰਘ ਅਤੇ ਅਧਿਆਪਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 40 ਫੁੱਟ ਰੋਡ ਵਿਖੇ ਨੂੰ ਹ ਦੇ ਪੇਕਿਆਂ ਨੇ ਕੀਤੀ ਕੁੜਮਾਂ ਦੇ ਘਰ ਗੁੰਡਾਗਰਦੀ <br/> ਅਗਲੀ ਖ਼ਬਰ ਪੀ. ਐੱਸ. ਈ. ਬੀ. ਨੇ ਪ੍ਰਾਈਵੇਟ ਸਕੂਲਾਂ 'ਚ ਸਕੂਲ ਆਫ਼ ਐਮੀਨੈਂਸ ਪ੍ਰੀਖਿਆ ਕੇਂਦਰ ਸਥਾਪਤ ਕਰਨ ਦਾ ਜਾਰੀ ਕੀਤਾ ਫ਼ੁਰਮਾਨ...
Ad Position 24