ਅੰਮਿ੍ਤਸਰ, 25 ਫਰਵਰੀ (ਰੇਸ਼ਮ ਸਿੰਘ)-ਇਥੇ 40 ਫੁੱਟ ਰੋਡ ਵਿਖੇ ਇਕ ਔਰਤ ਦੇ ਪੇਕਿਆਂ ਜਿਸ 'ਚ ਵੱਡੀ ਤਾਦਾਦ 'ਚ ਮਰਦ ਤੇ ਔਰਤਾਂ ਸ਼ਾਮਿਲ ਸਨ ਆਪਣੇ ਕੁੜਮਾਂ ਦੇ ਘਰ ਆ ਕੇ ਗੁੰਡਾਗਰਦੀ ਕੀਤੀ ਤੇ ਜਿਥੇ ਪਰਿਵਾਰ ਦੇ ਮੈਂਬਰਾਂ ਨੇ ਘਰ ਦੇ ਮੈਂਬਰਾਂ ਦੀ ਕੁੱਟਮਾਰ ਕੀਤੀ ਉਥੇ ਪਿਸਤੌਲ ਤਾਣ ਕੇ ਵੀ ਡਰਾਇਆ ਧਮਕਾਇਆ ਤੇ ਜਾਂਦੇ ਸਮੇਂ ਗਹਿਣੇ ਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ | ਫਤਿਹਗੜ ਚੂੜੀਆਂ 40 ਫੁੱਟ ਦੀ ਰਹਿਣ ਵਾਲੀ ਸ੍ਰੀਮਤੀ ਵਰਿੰਦਰਜੀਤ ਪਾਲ ਕੌਰ ਨੇ ਥਾਣਾ ਸਦਰ ਦੀ ਪੁਲਿਸ ਨੂੰ ਉਸਦੀ ਸਿਹਤ ਠੀਕ ਨਹੀਂ ਸੀ ਜਿਸ ਨੇ ਆਪਣੀ ਨੁੰਹ ਪੂਜਾ ਨੂੰ ਘਰ ਦਾ ਕੰਮ ਕਰਨ ਲਈ ਕਿਹਾ ਤਾਂ ਉਸਨੇ ਕਿਹਾ ਕਿ ਉਹ ਨੌਕਰਾਣੀ ਨਹੀਂ ਹੈ ਅਤੇ ਇਸੇ ਗੱਲੋਂ ਦੋਵਾਂ ਦੀ ਕਹਾ ਸੁਣੀ ਹੋ ਗਈ ਜਿਸ ਉਪਰੰਤ ਉਸਨੇ ਆਪਣੇ ਪੇਕੇ ਪਰਿਵਾਰ ਨੂੰ ਫੋਨ ਕਰ ਦਿੱਤਾ ਜਿਸ ਦੇ ਦਰਜ਼ਨ ਤੋਂ ਵਧੇਰੇ ਮੈਂਬਰ ਹਮਲਾ ਕਰਨ ਦੀ ਨੀਅਤ ਨਾਲ 4-5 ਗੱਡੀਆਂ ਭਰ ਕੇ ਆ ਗਏ ਤੇ ਘਰ 'ਚ ਆ ਕੇ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਹੱਥੋਪਾਈ ਕੀਤੀ ਤੇ ਇਕ ਹੋਰ ਗਰਭਵਤੀ ਨੂੰ ਹ ਨਾਲ ਧੱਕਾ ਮੁੱਕੀ ਕੀਤੀ | ਉਸਦੇ ਪਤੀ ਦੀ ਕਨਪੱਟੀ 'ਤੇ ਪਿਸਤੌਲ ਰੱਖ ਦਿੱਤਾ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਕੁੱਟ ਮਾਰ ਕਰਨ ਉਪਰੰਤ ਇਨ੍ਹਾਂ ਨੇ ਘਰ ਦੇ ਅੰਦਰੋਂ ਅਲਮਾਰੀ 'ਚੋਂ ਸੋਨੇ ਦੇ ਗਹਿਣੇ ,80 ਹਜ਼ਾਰ ਨਕਦ ਤੇ ਦਿੱਤਾ ਹਿੋੲਆ ਮੋਟਰਸਾਈਕਲ ਵੀ ਖੋਹ ਕੇ ਫਰਾਰ ਹੋ ਗਏ | ਜਾਂਦੇ ਸਮੇਂ ਆਪਣੀ ਕੁੜੀ ਪੂਜਾ ਨੂੰ ਵੀ ਨਾਲ ਲੈ ਗਏ | ਪੁਲਿਸ ਅਨੁਸਾਰ ਇਸ ਝਗੜੇ ਦੀ ਰੰਜਿਸ਼ ਕੇਵਲ ਇਹ ਪਾਈ ਗਈ ਕਿ ਨੂੰ ਹ ਨੂੰ ਕੰਮ ਕਰਨ ਲਈ ਕਹਿਣ ਤੇ ਨੂੰ ਹ- ਸੱਸ ਦਾ ਬੋਲ ਬੁਲਾਰਾ ਝਗੜੇ ਦਾ ਕਾਰਨ ਬਣਿਆ | ਇਸ ਮੌਕੇ ਜੋਗਿੰਦਰ ਕੁਮਾਰ ਨੰਦੂ ਵਾਸੀ ਕਾਦੀਆਂ, ਸ੍ਰੀਮਤੀ ਨੇਹਾ, ਬਲਵਿੰਦਰ ਕੁਮਾਰ, ਸੰਨੀ ਕੁਮਾਰ, ਕਾਜ਼ਲ, ਅਮਿਤ ਕੁਮਾਰ, ਜਤਿਨ, ਲਵ, ਸੰਜੀਵ ਆਦਿ 14 ਵਿਅਕਤੀ ਤੇ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |