26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਹਵਾਈ ਅੱਡਾ ਰੋਡ 'ਤੇ ਲਗੇ ਜਾਮ ਖੁਲ੍ਹਵਾਉਣ ਲਈ ਸੜਕ 'ਤੇ ਉਤਰੇ ਲੋਕ ਸਭਾ ਮੈਂਬਰ ਔਜਲਾ

Ad Position 21
No active advertisement
ਅਜੀਤ ਡੈਸਕ 27-02-2026
ਅੰਮਿ੍ਤਸਰ, 26 ਫਰਵਰੀ (ਰੇਸ਼ਮ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰੋਡ 'ਤੇ ਲਗਣ ਵਾਲੇ ਟਰੈਫਿਕ ਜਾਮ 'ਚ ਫਸ ਜਾਣ ਕਾਰਨ ਜਿਥੇ ਯਾਤਰੂਆਂ ਨੂੰ ਆਪਣੀ ਫਲਾਇਟਾਂ ਰੱਦ ਕਰਨੀਆਂ ਪੈ ਰਹੀਆਂ ਹਨ ਉਥੇ ਅੱਜ ਟ੍ਰੈਫਿਕ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਖੁਦ ਸੜਕਾਂ 'ਤੇ ਉਤਰੇ ਅਤੇ ਟਰੈਫਿਕ ਨੂੰ ਨਿਯਮਿਤ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੌਕੇ 'ਤੇ ਹਾਲਾਤਾਂ ਦਾ ਜਾਇਜ਼ਾ ਲਿਆ | ਸ: ਔਜਲਾ ਨੇ ਇਥੇ ਗੁੰਮਟਾਲਾ ਬਾਈਪਾਸ ਫਲਾਈਓਵਰ, ਗੁਮਟਾਲਾ ਦੇ ਹੇਠਾਂ ਵਾਲਾ ਇਲਾਕਾ, ਇਨਆਉਟ ਬੇਕਰੀ ਦੇ ਬਾਹਰ, ਗਰੇਵਾਲ ਫਾਰਮ, ਲੋਹਾਰਕਾ ਰੋਡ ਅਤੇ ਏਅਰਪੋਰਟ ਰੋਡ ਦੇ ਹੋਰ ਮਹੱਤਵਪੂਰਨ ਸਥਾਨਾਂ ਦਾ ਨਿਰੀਖਣ ਕੀਤਾ | ਸ: ਔਜਲਾ ਨੇ ਕਿਹਾ ਕਿ ਏਅਰਪੋਰਟ ਰੋਡ 'ਤੇ ਜਾਮ ਦੀ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਕਈ ਵਾਰ ਯਾਤਰੀਆਂ ਨੂੰ ਭਾਰੀ ਟ੍ਰੈਫਿਕ ਕਾਰਨ ਆਪਣੀਆਂ ਉਡਾਣਾਂ ਤੱਕ ਛੱਡਣੀਆਂ ਪੈਂਦੀਆਂ ਹਨ | ਉਨ੍ਹਾਂ ਸੰਬੰਧਿਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਚਰਨਬੱਧ ਯੋਜਨਾ ਤਿਆਰ ਕਰਕੇ ਜਲਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ | ਸੜਕ ਚੌੜੀ ਕਰਨ, ਸਰਵਿਸ ਲੇਨ, ਨਵੇਂ ਕੱਟ ਅਤੇ ਟ੍ਰੈਫਿਕ ਸਿਗਨਲਾਂ ਰਾਹੀਂ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਟਰੱਸਟ ਵਲੋਂ 214 ਧੀਆਂ ਦੇ ਵਿਆਹ ਮੁਕੰਮਲ, ਘਰ ਬਣਾਉਣ ਦਾ ਕੰਮ ਹੋਇਆ ਸ਼ੁਰੂ-ਡਾ. ਐੱਸ. ਪੀ. ਸਿੰਘ ਉਬਰਾਏ <br/> ਅਗਲੀ ਖ਼ਬਰ ਟਰੈਕਟਰ-ਟਰਾਲੀ ਪਲਟਣ ਕਾਰਨ 13 ਜ਼ਖਮੀ <br/>
Ad Position 24