26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਟਰੈਕਟਰ-ਟਰਾਲੀ ਪਲਟਣ ਕਾਰਨ 13 ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 27-02-2026
ਭਰਤਗੜ੍ਹ, 26 ਫਰਵਰੀ (ਜਸਬੀਰ ਸਿੰਘ ਬਾਵਾ)-ਅੱਜ ਸਵੇਰੇ ਕਰੀਬ 8 ਵਜੇ ਬੜਾ ਪਿੰਡ 'ਚ ਕੌਮੀ ਮਾਰਗ 'ਤੇ ਟਰੈਕਟਰ-ਟਰਾਲੀ ਪਲਟਣ ਕਾਰਨ 13 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 3 ਗੰਭੀਰ ਅਤੇ 10 ਵਿਅਕਤੀ ਮਾਮੂਲੀ ਜ਼ਖ਼ਮੀ ਹੋਏ ਹਨ, ਇਨ੍ਹਾਂ ਨੂੰ ਭਰਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਮੁੱਢਲੀ ਸਹਾਇਤਾ ਦੇਣ ਮਗਰੋਂ ਸਿਵਲ ਹਸਪਤਾਲ ਰੂਪਨਗਰ ਇਲਾਜ ਲਈ ਭੇਜਿਆ ਗਿਆ ਸੀ, ਪਰ ਨਾਲ ਆਈ ਸੰਗਤ ਨੇ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਰੂਪਨਗਰ 'ਚ ਕਰਵਾਉਣ ਦੇ ਬਜਾਏ ਡੇਰਾ ਬਾਬਾ ਵਡਭਾਗ ਸਿੰਘ ਜੀ ਨੇੜੇ ਕਿਸੇ ਹਸਪਤਾਲ 'ਚ ਕਰਵਾਉਣਾ ਮੁਨਾਸਿਬ ਸਮਝਿਆ, ਕਿਉਂਕਿ ਸੰਗਤ ਹਸਤਨਾਪੁਰ ਮੇਰਠ ਤੋਂ ਡੇਰਾ ਬਾਬਾ ਵਡਭਾਗ ਸਿੰਘ ਜੀ ਵਿਖੇ ਨਤਮਸਤਕ ਹੋਣ ਜਾ ਰਹੀ ਸੀ | ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਆਪਣੇ ਮੁਲਾਜ਼ਮਾਂ ਸਮੇਤ ਮੌਕੇ 'ਤੇ ਪੁੱਜਕੇ ਕੇ ਸਾਰੇ ਜ਼ਖਮੀਆਂ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਭਰਤਗੜ੍ਹ ਪੁਜਾਇਆ ਤੇ ਖ਼ੁਦ ਕੌਮੀ ਮਾਰਗ 'ਤੇ ਵਾਹਨ ਆਵਾਜਾਈ ਇਕਪਾਸੜ ਕਰਕੇ 20 ਮਿੰਟ 'ਚ ਟਰੈਕਟਰ-ਟਰਾਲੀ ਨੂੰ ਸਿੱਧੇ ਕਰਵਾ ਕੇ ਕੌਮੀ ਮਾਰਗ 'ਤੇ ਵਾਹਨ ਆਵਾਜਾਈ ਸੁਚਾਰੂ ਰੂਪ 'ਚ ਬਹਾਲ ਕਰਵਾ ਦਿੱਤੀ | ਡਾ. ਸੰਦੀਪ ਕੌਰ ਹੁੰਦਲ, ਸਟਾਫ਼ ਨਰਸ ਮਨਜੀਤ ਕੌਰ, ਅਵਨੀਤ ਕੌਰ ਮੁਤਾਬਿਕ ਜ਼ਖਮੀਆਂ ਦੀ ਸ਼ਨਾਖ਼ਤ ਖੁਸ਼ਬੂ ਸਿੰਘ (24), ਪ੍ਰੀਤੀ ਕੌਰ (19), ਹਰਜੀਤ ਕੌਰ (40), ਉਰਮਿਲਾ (50), ਪਰਮਜੀਤ ਕੌਰ (33), ਕਿਰਨਜੀਤ ਕੌਰ (9), ਗੁਰਮੀਤ ਕੌਰ (35), ਯੁਵਰਾਜ ਸਿੰਘ (6), ਰਣਜੀਤ ਕੌਰ (46), ਹਰਜੀਤ ਕੌਰ (45), ਗੁਰਸਾਹਿਬ ਸਿੰਘ (45) ਵਾਸੀਅਨ: ਹਸਤਨਾਪੁਰ (ਮੇਰਠ) (ਉੱ.ਪ੍ਰ.), ਇੰਦਰਜੀਤ ਸਿੰਘ (21), ਵਾਸੀ: ਸੁਲਤਾਨਪੁਰ (ਦਿੱਲੀ) ਅਤੇ ਲਾਲ ਸਿੰਘ (32), ਵਾਸੀ: ਆਲਮਪੁਰ ਬਿਸਨੌਰ ਮੇਰਠ ਵਜੋਂ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਹਵਾਈ ਅੱਡਾ ਰੋਡ 'ਤੇ ਲਗੇ ਜਾਮ ਖੁਲ੍ਹਵਾਉਣ ਲਈ ਸੜਕ 'ਤੇ ਉਤਰੇ ਲੋਕ ਸਭਾ ਮੈਂਬਰ ਔਜਲਾ ਅਗਲੀ ਖ਼ਬਰ ਮਿਲਕਫੈੱਡ ਪੰਜਾਬ ਵਲੋਂ ਦੁੱਧ ਦੇ ਰੇਟਾਂ 'ਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ <br/>
Ad Position 24