ਤਰਸਿੱਕਾ, 26 ਫਰਵਰੀ (ਅਤਰ ਸਿੰਘ ਤਰਸਕਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੱਤੀ ਮਾਂਗਟ ਪਿੰਡ ਤਰਸਿੱਕਾ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਤੇ ਬ੍ਰਹਮ ਗਿਆਨੀ ਸੰਤ ਬਾਬਾ ਆਲਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ 31ਵਾਂ ਸਲਾਨਾ ਸੰਤ ਸਮਾਗਮ ਅੱਜ 27 ਫਰਵਰੀ ਸ਼ੁਕਰਵਾਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਬਾਬਾ ਬਲਵੰਤ ਸਿੰਘ ਮਾਂਗਟ ਮੁੱਖ ਸੇਵਾਦਾਰ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਕੀਰਤਨ ਤੇ ਕਥਾ ਦਾ ਪ੍ਰਵਾਹ ਚਲੇਗਾ | ਜਿਸ ਵਿਚ ਬਾਬਾ ਅਜੈਬ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਅਗੰਮਗੜ ਸਾਹਿਬ ਤਰਸਿੱਕਾ, ਬਾਬਾ ਗੁਰਦੇਵ ਸਿੰਘ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਭਗਤਾਂ ਦਾ ਡੇਰਾ ਬਾਬਾ ਹਰਬੰਸ ਸਿੰਘ ਜੀ ਤੇ ਇਲਾਕੇ ਦੇ ਪ੍ਰਸਿੱਧ ਕੀਰਤਨੀ ਇਹ ਕਥਾ ਵਾਚਕ ਸੰਗਤਾਂ ਨੂੰ ਗੁਰਬਾਣੀ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ |