27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸ਼ੇਰ-ਏ-ਪੰਜਾਬ ਸੇਵਾ ਕੇਂਦਰ ਪਿੰਡ ਸੁਲਤਾਨਵਿੰਡ ਵਿਖੇ ਬਿਲੀਅਨ ਹਾਰਟ ਬੀਟਿੰਗ ਪਲੇਠਾ ਫ਼੍ਰੀ ਮੈਡੀਕਲ ਕੈਂਪ ਲਾਇਆ <br/>

Ad Position 21
No active advertisement
ਅਜੀਤ ਡੈਸਕ 27-02-2026
ਸੁਲਤਾਨਵਿੰਡ, 26 ਫ਼ਰਵਰੀ (ਗੁਰਨਾਮ ਸਿੰਘ ਬੁੱਟਰ)-ਸਿੱਖ ਸਦਭਾਵਨਾ ਦਲ ਦਲ ਮੁੱਖ ਦਫਤਰ ਸੁਲਤਾਨਵਿੰਡ ਸਥਿਤ ਪੱਤੀ ਬੈਹਣੀਵਾਲ ਵਿਖੇ ਸ੍ਰੀ ਅਕਾਲ ਜੀ ਸਹਾਇ ਸ਼ੇਰ-ਏ-ਪੰਜਾਬ ਸੇਵਾ ਕੇਂਦਰ ਵਲੋਂ ਜਿੱਥੇ ਲੋੜਵੰਦ ਲੋਕਾਂ ਦੀ ਨਰੋਈ ਸਿਹਤ ਲਈ 1 ਅਕਤੂਬਰ 2025 ਤੋਂ ਸਿਹਤ ਜਾਂਚ ਕੇਂਦਰ, ਮੁੱਢਲਾ ਸਿਹਤ ਸੰਭਾਲ ਗੁਰੂ ਹਰਿਰਾਇ ਸਾਹਿਬ ਦਵਾਖਾਨਾ ਅਤੇ ਮੋਢੇ, ਗੋਡੇ, ਸਰਵਾਇਕਲ, ਸੁੱਕੀ ਪੀੜ ਮਣਕੇ ਦਰਦ ਆਦਿ ਦਾ ਇਲਾਜ ਨਾ ਮਾਤਰ ਖਰਚੇ 'ਤੇ ਸੇਵਾਵਾਂ ਰਾਹੀਂ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਸ੍ਰੀ ਅਕਾਲ ਜੀ ਸਹਾਇ, ਸ਼ੇਰ-ਏ-ਪੰਜਾਬ ਸੇਵਾ ਕੇਂਦਰ ਵਲੋਂ ਬਿਲੀਅਨ ਹਾਰਟ ਬੀਟਿੰਗ ਪੰਜਾਬ ਦੇ ਸਹਿਯੋਗ ਨਾਲ ਪਲੇਠੀ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ | ਜਿਸ ਵਿਚ ਸੈਂਕੜੇ ਲੋੜਵੰਦ ਲੋਕਾਂ ਦੇ ਚੈਕਅੱਪ ਕੀਤੇ ਗਏ | ਜਿਸ ਵਿਚ ਵੱਖ-ਵੱਖ ਮਾਹਿਰ ਡਾ. ਸੁਨੀਲ ਕੁਮਾਰ, ਅਰਸ਼ਦੀਪ ਸਿੰਘ, ਰਾਜੇਸ਼ਵਰ ਸਿੰਘ, ਡਾ. ਕਿਰਨਦੀਪ ਕੌਰ ਐਮ. ਡੀ., ਡਾ. ਰਾਹੁਲ ਸਿੰਘ, ਡਾ. ਸਰਮੁੱਖ ਸਿੰਘ ਵਲੋਂ ਨਿਸ਼ਕਾਮ ਸੇਵਾਵਾਂ ਕੀਤੀਆਂ ਗਈਆਂ ਅਤੇ ਹਰੇਕ ਤਰ੍ਹਾਂ ਦੇ ਟੈਸਟ ਫ੍ਰੀ ਕੀਤੇ ਗਏ ਜਿੱਥੇ ਲੋੜ ਅਨੁਸਾਰ ਲੋੜਵੰਦ ਲੋਕਾਂ ਨੇ ਨਰੋਈ ਸਿਹਤ ਲਈ ਇਸ ਦਾ ਖੂਬ ਲਾਹਾ ਲਿਆ | ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਸੇਵਾ ਕੇਂਦਰ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਪਹੁੰਚ ਕੇ ਕੈਂਪ ਦਾ ਉਦਘਾਟਨ ਕੀਤਾ ਅਤੇ ਸੰਪੂਰਨਤਾ ਵੇਲੇ ਮਾਹਿਰਾ ਸਮੇਤ ਸਹਿਯੋਗੀ ਸੇਵਾਦਾਰ ਦਾ ਨੂੰ ਸਨਮਾਨ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਲੋੜਵੰਦ ਲੋਕਾਂ ਦੀ ਮੰਗ ਅਨੁਸਾਰ ਇਹ ਫ੍ਰੀ ਮੈਡੀਕਲ ਕੈਂਪ ਹਰ ਮਹੀਨੇ ਸ਼ੁਰੂ ਕੀਤਾ ਜਾ ਸਕਦਾ ਹੈ | ਇਸ ਮੌਕੇ ਭਾਈ ਨਿਰਮਲ ਸਿੰਘ, ਭਾਈ ਸੁਖਪ੍ਰੀਤ ਸਿੰਘ ਭੰਗਾਲੀ, ਭਾਈ ਗੁਰਨੀਤ ਸਿੰਘ, ਭਾਈ ਅਮਨਪ੍ਰੀਤ ਸਿੰਘ, ਬੀਬੀ ਕੰਵਲਜੀਤ ਕੌਰ, ਭਾਈ ਸੁਖਵੰਤ ਸਿੰਘ, ਭਾਈ ਮਨਪ੍ਰੀਤ ਸਿੰਘ ਬੀਬੀ ਗੁਰਦੇਵ ਕੌਰ ਸਮੇਤ ਡਾਕਟਰਾ ਦੀਆਂ ਟੀਮਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਸਕੂਲਾਂ 'ਚ ਨਰਸਰੀ ਵਿੰਗ ਲਈ ਬਚਪਨ ਪ੍ਰੋਜੈਕਟ ਖੇਡ ਪ੍ਰਣਾਲੀ ਲਾਗੂ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਭਾਈ ਹਰਸਿਮਰਨ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਇਜ਼ਹਾਰ
Ad Position 24