ਅੰਮਿ੍ਤਸਰ, 26 ਫਰਵਰੀ (ਰੇਸ਼ਮ ਸਿੰਘ)-ਸੇਵਾ ਮੁਕਤ ਤਹਿਸੀਲਦਾਰ ਅਤੇ ਜ਼ਿਲ੍ਹਾ ਖਪਤਕਾਰ ਫੋਰਮ ਦੇ ਜੱਜ ਸ: ਲਖਵਿੰਦਰ ਸਿੰਘ ਗਿੱਲ ਦੇ ਸਤਿਕਾਰਿਤ ਪਿਤਾ ਤੇ ਪ੍ਰਸਿੱਧ ਪੰਜਾਬੀ ਅਧਿਆਪਕ ਕੁਲਵੰਤ ਸਿੰਘ ਗਿੱਲ (ਸੇਵਾ ਮੁਕਤ) ਜੋ ਬੀਤੇ 19 ਫਰਵਰੀ ਨੂੰ ਪਰਿਵਾਰ ਨੂੰ ਵਿਛੋੜਾ ਦੇ ਸਵਰਗ ਸਿਧਾਰ ਗਏ ਸਨ ਉਨ੍ਹਾਂ ਦੇ ਦੇਹਾਂਤ 'ਤੇ ਅੱਜ ਇਥੇ ਉਨ੍ਹਾਂ ਦੇ ਘਰ ਫੇਅਰਲੈਂਡ ਕਾਲੋਨੀ ਵਿਖੇ ਪੁੱਜ ਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਕਾਸ ਸੋਨੀ ਤੇ ਹੋਰ ਆਗੂਆਂ ਵਲੋਂ ਦੁਖ ਪ੍ਰਗਟਾਇਆ ਗਿਆ ਹੈ | ਸ: ਗਿੱਲ ਨਾਲ ਇਸ ਤੋਂ ਪਹਿਲਾਂ ਸਾਬਕਾ ਉਪ ਮੁਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਅਨਿਲ ਜੋਸ਼ੀ ਸੇਵਾ ਮੁਕਤ ਇੰਸਪੈਕਟਰ ਲਖਬੀਰ ਸਿੰਘ ਵਲੋਂ ਵੀ ਉਨ੍ਹਾਂ ਦੇ ਨਾਲ ਦੁਖ ਸਾਂਝਾ ਕੀਤਾ ਗਿਆ ਹੈ | ਸ: ਗਿੱਲ ਨੇ ਦੱਸਿਆ ਕਿ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 27 ਫਰਵਰੀ ਨੂੰ ਉਨ੍ਹਾਂ ਦੇ ਗ੍ਰਹਿ ਫੇਅਰਲੈਂਡ ਕਾਲੋਨੀ ਵਿਖੇ ਪੈਣ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਊ ਏ. ਬੀ. ਬਲਾਕ ਵਿਖੇ ਦੁਪਿਹਰ 12 ਵਜੇ ਹੋਵੇਗੀ |