09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਡੀ. ਡੀ. ਆਈ. ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਡੀ. ਡੀ. ਆਈ. ਸਕੂਲ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਪਿ੍ੰਸੀਪਲ ਸ਼ਬਨਮ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਅਜੀਤ ਸਿੰਘ ਤੁਲੀ, ਸੁਰੇਂਦਰ ਵਸ਼ਿਸ਼ਟ, ਜਜਬੀਰ ਸਿੰਘ ਵਾਲੀਆ ਅਤੇ ਨਰਿੰਦਰ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਇਸ ਸਮਾਗਮ ਦੀ ਅਗਵਾਈ ਸਕੂਲ ਦੀ ਸੱਭਿਆਚਾਰਕ ਕਮੇਟੀ ਨੇ ਕੀਤੀ | ਪ੍ਰੋਗਰਾਮ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਕੱਠੇ ਰੰਗਾਂ ਅਤੇ ਤਿਉਹਾਰਾਂ ਦਾ ਆਨੰਦ ਮਾਣਿਆ | ਸਕੂਲ ਪਿ੍ੰ: ਸ਼ਬਨਮ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹੋਲੀ ਦੇ ਜਸ਼ਨ ਦਾ ਉਦੇਸ਼ ਵਿਦਿਆਰਥੀਆਂ 'ਚ ਸੱਭਿਆਚਾਰਕ ਜਾਗਰੂਕਤਾ, ਟੀਮ ਵਰਕ ਅਤੇ ਸਮਾਜਿਕ ਬੰਧਨ ਨੂੰ ਉਤਸ਼ਾਹਿਤ ਕਰਨਾ ਸੀ |
Ad Position 22
No active advertisement
ਪਿਛਲੀ ਖ਼ਬਰ ਆਟੋ ਰਿਕਸ਼ਾ 'ਚ ਜਾ ਰਹੇ ਵਿਅਕਤੀ ਦੇ ਕਤਲ ਮਾਮਲੇ 'ਚ ਦੋਸ਼ੀ ਨੂੰ ਉਮਰ ਕੈਦ ਅਗਲੀ ਖ਼ਬਰ ਚਾਈਨਾ ਦੀਆਂ ਬਿਜਲਈ ਪਿਚਕਾਰੀਆਂ ਨਾਲ ਬੱਚੇ ਅਤੇ ਦੂਰ ਤੱਕ ਰੰਗ ਸੁੱਟਣ ਵਾਲੇ ਵੱਡੇ ਸਿਲੰਡਰਾਂ ਨਾਲ ਹੋਲੀ ਖੇਡਣਗੇ ਲੋਕ <...
Ad Position 24