ਅੰਮਿ੍ਤਸਰ, 6 ਮਾਰਚ (ਰੇਸ਼ਮ ਸਿੰਘ)-ਹੋਲੀ ਦੇ ਤਿਉਹਾਰ ਮੌਕੇ ਹੱਲਾ ਗੁਲਾ ਕਰਨ 'ਤੇ ਨਿੱਜੀ ਹਸਪਤਾਲ 'ਚ ਦਾਖਲ ਹੋ ਕੇ ਮਰੀਜ਼ਾਂ 'ਤੇ ਰੰਗ ਪਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਇਕ ਨਾਬਾਲਗ ਲੜਕੇ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ ਥਾਣਾ ਦੀ ਵੱਖਰੀ ਬੈਰਕ 'ਚ ਜ਼ੇਰੇ ਨਿਗਰਾਨੀ ਰੱਖਿਆ ਹੋਇਆ ਹੈ | ਥਾਣਾ ਡੀ ਡਵੀਜ਼ਨ ਦੀ ਪੁਲਿਸ ਨੇ ਇਹ ਮਾਮਲਾ ਸੁਸ਼ੀਲ ਗੁਪਤਾ ਮੈਨੇਜਰ ਹਸਪਤਾਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਝਗੜਾ ਇਕ ਵਿਅਕਤੀ ਉਸਦੇ ਪੁੱਤਰ ਵਲੋਂ ਹਸਪਤਾਲ 'ਚ ਦਾਖਲ ਹੋ ਕੇ ਮਰੀਜ਼ਾਂ ਦੇ ਵਾਰਿਸਾਂ 'ਤੇ ਰੰਗ ਪਾਉਣ ਦੀ ਰੰਜਿਸ਼ ਤੋਂ ਹੋਇਆ ਹੈ ਜਿਸ 'ਚ ਕੁਝ ਵਿਅਕਤੀ ਜ਼ਖ਼ਮੀਂ ਵੀ ਹੋਏ ਸਨ ਜਿਨ੍ਹਾਂ ਦਾ ਮੈਡੀਕਲ ਰਿਪੋਰਟ ਮਿਲਣਾ ਹਾਲੇ ਬਾਕੀ ਹੈ |