17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੰਜਾਬ ਆਰਟ ਇਨੀਸੀਏਟਿਵ ਵਲੋਂ ਪਬਲਿਕ ਆਰਟ ਫ਼ੈਸਟੀਵਲ ਆਰੰਭ <br/>

Ad Position 21
No active advertisement
ਅਜੀਤ ਡੈਸਕ 07-03-2026
ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਯੂਜ਼ ਫਾਊਾਡੇਸ਼ਨ ਦੇ ਸਮਰਥਨ ਨਾਲ ਪੰਜਾਬ ਆਰਟ ਇਨੀਸ਼ੀਏਟਿਵ ਵਲੋਂ ਅੱਜ ਆਪਣੇ ਛੇਵੇਂ ਸੰਸਕਰਨ ਦੀ ਸ਼ੁਰੂਆਤ ਕੀਤੀ ਗਈ | 'ਦ ਫਿਊਚਰ ਇਜ਼ ਨਾਊ' ਥੀਮ ਤਹਿਤ ਇਕ ਮਹੀਨੇ ਤੱਕ ਚੱਲਣ ਵਾਲਾ ਇਹ ਪਬਲਿਕ ਆਰਟ ਫ਼ੈਸਟੀਵਲ 5 ਅਪ੍ਰੈਲ ਨੂੰ ਸਮਾਪਤ ਹੋਵੇਗਾ | ਫ਼ੈਸਟੀਵਲ 'ਚ 200 ਤੋਂ ਵੱਧ ਇੰਸਟਾਲੇਸ਼ਨ, ਮੂਰਤੀਆਂ, ਪੇਂਟਿੰਗਾਂ ਅਤੇ ਫੋਟੋਗ੍ਰਾਫ ਪ੍ਰਦਰਸ਼ਿਤ ਕੀਤੇ ਗਏ ਹਨ | ਪੰਜਾਬ ਆਰਟ ਇਨੀਸ਼ੀਏਟਿਵ ਦੀ ਕਿਊਰੇਟਰ ਸੁਮੀ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪ੍ਰਦਰਸ਼ਨੀ 'ਚ ਸ਼ਾਮਿਲ ਮੂਰਤੀਆਂ, ਪੇਂਟਿੰਗਾਂ ਅਤੇ ਫੋਟੋਗ੍ਰਾਫ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੇਨਿਊ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਅੰਮਿ੍ਤਸਰ ਸਮੇਤ ਹੋਰ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਹਨ | ਸੁਮੀ ਗੁਪਤਾ ਨੇ ਕਿਹਾ ਕਿ ਅੰਮਿ੍ਤਸਰ ਦੀ ਕਲਾ ਅਤੇ ਸਭਿਆਚਾਰ ਦੀ ਇਕ ਡੂੰਘੀ ਵਿਰਾਸਤ ਹੈ ਅਤੇ ਇਹ ਪਹਿਲ ਨਵੀਆਂ ਸੋਚਾਂ ਅਤੇ ਵੱਖ-ਵੱਖ ਕਲਾਤਮਕ ਅਭਿਆਸਾਂ ਰਾਹੀਂ ਇਸ ਸਭਿਆਚਾਰਕ ਲਗਾਤਾਰਤਾ ਨੂੰ ਅੱਗੇ ਵਧਾਉਣ 'ਚ ਯੋਗਦਾਨ ਪਾਵੇਗੀ |

Ad Position 22
No active advertisement
ਪਿਛਲੀ ਖ਼ਬਰ ਗੱਲਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਦੀ ਮੀਟਿੰਗ <br/> ਅਗਲੀ ਖ਼ਬਰ ਫਿੱਕੀ ਫਲੋ ਨੇ 'ਅਨਹਦ ਨਾਦ' ਧਾਰਮਿਕ ਸਮਾਗਮ ਕਰਵਾਇਆ <br/>
Ad Position 24