31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ਼ਹਿਜ਼ਾਦਾ ਨੰਦ ਕਾਲਜ ਵਿਖੇ ਦੋ ਦਿਨਾਂ ਆਈ. ਟੀ. ਫੈਸਟ-2026 ਕਰਵਾਈ <br/>

Ad Position 21
No active advertisement
ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਸੁਰਿੰਦਰ ਕੋਛੜ)-ਗ੍ਰੀਨ ਐਵੀਨਿਊ ਵਿਖੇ ਸ਼ਹਿਜ਼ਾਦਾ ਨੰਦ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਸੁਸ਼ਮਾ ਮਹਿਰਾ ਦੇ ਨਿਰਦੇਸ਼ਾਂ ਅਤੇ ਪਿ੍ੰਸੀਪਲ ਡਾ: ਰੀਨਾ ਤਲਵਾੜ ਦੀ ਅਗਵਾਈ ਹੇਠ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਨੇ ਦੋ ਦਿਨਾਂ ਆਈ. ਟੀ. ਫੈਸਟ-2026 ਦਾ ਆਯੋਜਨ ਕੀਤਾ | ਇਸ ਫੈਸਟ ਨੇ ਵਿਦਿਆਰਥੀਆਂ ਨੂੰ ਕੋਡ ਵਾਰ, ਪਾਵਰ ਪੁਆਇੰਟ ਦੀ ਵਰਤੋਂ ਕਰਦੇ ਹੋਏ ਸ਼ਾਰਟ ਫ਼ਿਲਮ, ਪੇਪਰ ਪ੍ਰੈਜ਼ੈਂਟੇਸ਼ਨ, ਟੈਕ ਪੋਸਟਰ ਮੇਕਿੰਗ, ਟੈਕ ਰੰਗੋਲੀ, ਟੈਕ ਮਹਿੰਦੀ, ਐਡ-ਮੈਡ ਸ਼ੋਅ, ਟੈਕਨੋ ਰੀਲ, ਟਾਈਪਿੰਗ ਰੇਸ, ਡਿਬੇਟ, ਫਾਈਾਡਿੰਗ ਦ ਬੱਗ ਅਤੇ ਕਾਰਡ ਡਿਜ਼ਾਈਨਿੰਗ ਸਮੇਤ ਕਈ ਤਰ੍ਹਾਂ ਦੇ ਮੁਕਾਬਲਿਆਂ ਰਾਹੀਂ ਆਪਣੀ ਤਕਨੀਕੀ ਮੁਹਾਰਤ ਅਤੇ ਰਚਨਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਗਤੀਸ਼ੀਲ ਪਲੇਟਫ਼ਾਰਮ ਪ੍ਰਦਾਨ ਕੀਤਾ | ਭਾਗੀਦਾਰਾਂ ਨੇ ਪੂਰੇ ਪ੍ਰੋਗਰਾਮ ਦੌਰਾਨ ਸ਼ਾਨਦਾਰ ਨਵੀਨਤਾ, ਵਿਸ਼ਵਾਸ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕੀਤਾ | ਇਹ ਪ੍ਰੋਗਰਾਮ ਸ੍ਰੀਮਤੀ ਅਮਨਜੋਤ ਕੌਰ, ਦਿਵਿਆ ਬੱਤਰਾ, ਮਿਸ ਯਾਚਿਕਾ ਅਤੇ ਪੂਨਮ ਦੀ ਮਿਹਨਤ ਸਦਕਾ ਸਫਲਤਾਪੂਰਵਕ ਨੇਪਰੇ ਚੜਿ੍ਹਆ | ਦੋ ਦਿਨਾਂ ਆਈ. ਟੀ. ਫੈਸਟ ਨੇ ਨਾ ਸਿਰਫ਼ ਵਿਦਿਆਰਥੀਆਂ ਦੀਆਂ ਤਕਨੀਕੀ ਯੋਗਤਾਵਾਂ ਨੂੰ ਵਧਾਇਆ, ਸਗੋਂ ਰਚਨਾਤਮਿਕਤਾ, ਸੰਚਾਰ ਹੁਨਰ ਅਤੇ ਸਹਿਯੋਗੀ ਸਿਖਲਾਈ ਨੂੰ ਵੀ ਉਤਸ਼ਾਹਿਤ ਕੀਤਾ | ਇਸ ਦੌਰਾਨ ਕਾਲਜ ਡਾਇਰੈਕਟਰ ਚਮਨ ਲਾਲ, ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ 'ਚ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ 'ਆਪਣਾ ਕਾਰੋਬਾਰ, ਆਪਣੀ ਪਹਿਚਾਣ' ਮੁਹਿੰਮ ਤਹਿਤ ਉੱਦਮੀ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਏ.ਆਈ. ਪਾਵਰਡ 3-ਡੀ ਰੋਬੋਲੈਂਸ ਤਕਨੀਕ ਨਾਲ ਮਰੀਜ਼ ਦੇ ਦੋਵੇਂ ਗੋਡੇ ਸਫਲਤਾਪੂਵਰਕ ਬਦਲੇ : ਡਾ. ਰਣਜੀਤ ਸਿੰਘ
Ad Position 24