24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਰਕਾਰੀ ਭਾਸ਼ਾ ਸੰਸਦੀ ਮਾਮਲਿਆਂ ਦੀ ਕਮੇਟੀ ਵਲੋਂ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਅੰਮਿ੍ਤਸਰ ਅਤੇ ਜਲੰਧਰ ਦਫ਼ਤਰਾਂ ਦਾ ਨਿਰੀਖਣ <br/>

Ad Position 21
No active advertisement
ਅਜੀਤ ਡੈਸਕ 09-03-2026
ਅੰਮਿ੍ਤਸਰ, 8 ਮਾਰਚ (ਸੁਰਿੰਦਰ ਕੋਛੜ)-ਸਰਕਾਰੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਕੰਮਕਾਜ 'ਚ ਹਿੰਦੀ ਦੀ ਪ੍ਰਗਤੀਸ਼ੀਲ ਵਰਤੋਂ ਦੀ ਸਮੀਖਿਆ ਕਰਨ ਦੇ ਉਦੇਸ਼ ਨਾਲ ਸੰਸਦੀ ਸਰਕਾਰੀ ਭਾਸ਼ਾ ਕਮੇਟੀ ਦੀ ਤੀਜੀ ਉਪ-ਕਮੇਟੀ ਨੇ ਅੱਜ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਅੰਮਿ੍ਤਸਰ ਅਤੇ ਜਲੰਧਰ ਸਥਿਤ ਖੇਤਰੀ ਦਫ਼ਤਰਾਂ ਦਾ ਨਿਰੀਖਣ ਕੀਤਾ | ਸੰਸਦੀ ਸਰਕਾਰੀ ਭਾਸ਼ਾ ਕਮੇਟੀ ਮੁੱਖ ਤੌਰ 'ਤੇ ਕੇਂਦਰ ਸਰਕਾਰ, ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਅਧੀਨ ਦਫ਼ਤਰਾਂ 'ਚ ਹਿੰਦੀ ਦੇ ਲਾਗੂ ਕਰਨ ਦੀ ਸਮੀਖਿਆ ਅਤੇ ਨਿਰੀਖਣ ਕਰਦੀ ਹੈ | ਇਸ ਮੌਕੇ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਨੇ ਦਫ਼ਤਰਾਂ 'ਚ ਸਰਕਾਰੀ ਭਾਸ਼ਾ ਨੀਤੀ ਦੇ ਲਾਗੂ ਕਰਨ ਅਤੇ ਹਿੰਦੀ 'ਚ ਕੀਤੇ ਜਾ ਰਹੇ ਸਰਕਾਰੀ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ | ਸੰਸਦੀ ਸਰਕਾਰੀ ਭਾਸ਼ਾ ਕਮੇਟੀ ਨੇ ਸ਼੍ਰੀਰੰਗ ਅੱਪਾ ਬਾਰਨੇ, ਕੋਆਰਡੀਨੇਟਰ (ਤੀਜੀ ਉਪ-ਕਮੇਟੀ) ਦੀ ਪ੍ਰਧਾਨਗੀ ਹੇਠ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਅੰਮਿ੍ਤਸਰ ਅਤੇ ਜਲੰਧਰ ਦਫ਼ਤਰਾਂ ਦੁਆਰਾ ਹਿੰਦੀ 'ਚ ਕੀਤੇ ਗਏ ਕੰਮ ਦਾ ਨਿਰੀਖਣ ਕੀਤਾ | ਨਿਰੀਖਣ ਦੌਰਾਨ ਡਿਪਟੀ ਡਾਇਰੈਕਟਰ ਜਨਰਲ ਅਤਨੂ ਕੁਮਾਰ ਚੌਧਰੀ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨਵੀਂ ਦਿੱਲੀ ਤੋਂ ਸਹਾਇਕ ਨਿਰਦੇਸ਼ਕ ਸ਼ਿਵ ਕੁਮਾਰ, ਵਧੀਕ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ ਅਜੈ ਕੁਮਾਰ ਮਹਿਰਾ, ਨਿਰਦੇਸ਼ਕ (ਸਰਕਾਰੀ ਭਾਸ਼ਾ) ਸ਼੍ਰੀਮਤੀ ਵੀਨਾ ਰਾਣੀ ਯਾਦਵ, ਸਹਾਇਕ ਨਿਰਦੇਸ਼ਕ (ਸਰਕਾਰੀ ਭਾਸ਼ਾ) ਮਨਜੀਤ ਸਿੰਘ ਅਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਮੁੱਖ ਦਫ਼ਤਰ ਤੋਂ ਰਾਜੀਵ ਬਿਸ਼ਟ ਅਤੇ ਅਮਿੱਤ ਸਿੰਗਲਾ ਅੰਮਿ੍ਤਸਰ ਵਿਖੇ ਸਰਕਾਰੀ ਭਾਸ਼ਾ ਨਿਰੀਖਣ ਪ੍ਰੋਗਰਾਮ 'ਚ ਸ਼ਾਮਿਲ ਹੋਏ, ਜਿਨ੍ਹਾਂ ਦਾ ਸਵਾਗਤ ਖੇਤਰੀ ਭਵਿੱਖ ਨਿਧੀ ਕਮਿਸ਼ਨਰ (ਅਧਿਕਾਰੀ ਇੰਚਾਰਜ, ਜਲੰਧਰ) ਪੰਕਜ ਕੁਮਾਰ ਅਤੇ ਖੇਤਰੀ ਭਵਿੱਖ ਨਿਧੀ ਕਮਿਸ਼ਨਰ (ਅਧਿਕਾਰੀ ਇੰਚਾਰਜ, ਅੰਮਿ੍ਤਸਰ) ਲੋਕਿੰਦਰ ਸਿੰਘ ਨੇ ਕੀਤਾ | ਨਿਰੀਖਣ ਦੌਰਾਨ ਕਮੇਟੀ ਨੇ ਦਫ਼ਤਰਾਂ 'ਚ ਹਿੰਦੀ ਦੀ ਵਰਤੋਂ, ਸਰਕਾਰੀ ਭਾਸ਼ਾ ਐਕਟ ਅਤੇ ਨਿਯਮਾਂ ਦੀ ਪਾਲਣਾ ਅਤੇ ਹਿੰਦੀ 'ਚ ਪੱਤਰ ਵਿਹਾਰ, ਨੋਟਿੰਗ ਅਤੇ ਹੋਰ ਸਰਕਾਰੀ ਕੰਮਾਂ ਦੀ ਸਥਿਤੀ ਦੀ ਸਮੀਖਿਆ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਬਰਸੀ ਸਮਾਗਮ 12 ਤੋਂ ਅਗਲੀ ਖ਼ਬਰ ਸੀ.ਆਈ.ਏ. ਸਟਾਫ਼ ਵਲੋਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇਕ ਨਾਬਾਲਗ ਸਮੇਤ ਦੋ ਨੌਜਵਾਨ ਗਿ੍ਫ਼ਤਾਰ
Ad Position 24