25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਜਟ ਸੈਸ਼ਨ 'ਚ ਅੰਗਹੀਣ ਵਿਅਕਤੀਆਂ ਨੂੰ ਕੋਈ ਸਹੂਲਤ ਨਾ ਦੇਣਾ ਸਰਕਾਰ ਦੀ ਸੌੜੀ ਸੋਚ ਜ਼ਾਹਰ-ਪ੍ਰਧਾਨ ਛੀਨਾ <br/>

Ad Position 21
No active advertisement
ਅਜੀਤ ਡੈਸਕ 09-03-2026
ਰਾਜਾਸਾਂਸੀ, 8 ਮਾਰਚ (ਹਰਦੀਪ ਸਿੰਘ ਖੀਵਾ)-ਬਜਟ ਸੈਸ਼ਨ ਦੌਰਾਨ ਅੰਗਹੀਣ ਵਿਅਕਤੀਆਂ ਨੂੰ ਕੋਈ ਵੀ ਸਹੂਲਤ ਨਾ ਦੇਣਾ ਸਰਕਾਰ ਦੀ ਅੰਗਹੀਣ ਵਿਅਕਤੀਆਂ ਪ੍ਰਤੀ ਸੌੜੀ ਸੋਚ ਜ਼ਾਹਰ ਹੋਈ ਹੈ | ਇਹ ਪ੍ਰਗਟਾਵਾ ਸ਼ਹੀਦ ਬਾਬਾ ਦੀਪ ਸਿੰਘ ਅੰਗਹੀਣ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਛੀਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਸਰਕਾਰ ਅੰਗਹੀਣ ਵਿਅਕਤੀਆਂ ਨੂੰ ਸਮਾਜ ਦਾ ਹਿੱਸਾ ਨਹੀਂ ਮੰਨ ਰਹੀ ਹੈ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਅੰਗਹੀਣ ਵਿਅਕਤੀ ਇਹ ਆਸ ਲਾਈ ਬੈਠੇ ਹਨ ਕਿ ਅੰਗਹੀਣ ਵਿਅਕਤੀਆਂ ਦਾ ਬੈਕਲਾਗ ਭਰਿਆ ਜਾਵੇ ਪਰ ਕੇਵਲ ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਬਿਨਾਂ ਲਾਰਿਆਂ ਤੋਂ ਬਗੈਰ ਕੁਝ ਨਹੀਂ ਮਿਲਿਆ | ਇਸ ਤੋਂ ਇਲਾਵਾ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਚੰਬਾ ਨੇਂ ਕਿਹਾ ਕਿ ਇਸ ਵਾਰ 3 ਦਸੰਬਰ ਨੂੰ ਅੰਗਹੀਣ ਦਿਵਸ ਵੀ ਖ਼ਤਮ ਕਰ ਦਿੱਤਾ ਗਿਆ ਤਾਂ ਜੋ ਅੰਗਹੀਣ ਆਪਣੀ ਆਵਾਜ਼ ਨਾ ਉਠਾ ਸਕਣ | ਪਿਛਲੇ ਸਮੇਂ ਦੌਰਾਨ ਸਰਕਾਰ ਦੇ ਮੰਤਰੀਆਂ ਨਾਲ ਕੀਤੀਆਂ ਮੀਟਿੰਗਾਂ 'ਚ ਇਹ ਭਰੋਸਾ ਦਿੱਤਾ ਗਿਆ ਸੀ ਕਿ ਅੰਗਹੀਣ ਵਿਅਕਤੀਆਂ ਦੀ ਪੈਨਸ਼ਨ 'ਚ ਕਾਫੀ ਵਾਧਾ ਕੀਤਾ ਜਾਵੇਗਾ ਪਰ ਅੱਜ ਮੁੱਖ ਮੰਤਰੀ ਸਮੇਤ ਕਿਸੇ ਵਲੋਂ ਵੀ ਅੰਗਹੀਣ ਵਿਅਕਤੀਆਂ ਦਾ ਨਾਂਅ ਤੱਕ ਵੀ ਨਹੀਂ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ-ਵਿਧਾਇਕਾ ਜੀਵਨ ਜੋਤ ਕੌਰ <br/>... ਅਗਲੀ ਖ਼ਬਰ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਬਰਸੀ ਸਮਾਗਮ 12 ਤੋਂ
Ad Position 24