20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਆਪ ਆਗੂ ਨੇ ਭਣੇਵੀ ਨਾਲ ਪ੍ਰੇਮ ਵਿਆਹ ਕਰਨ ਵਾਲੇ ਮੁੰਡੇ ਨੂੰ ਫਸਾਉਣ ਲਈ ਆਪਣੇ 'ਤੇ ਗੋਲੀਆਂ ਚੱਲਣ ਦੀ ਝੂਠੀ ਕਹਾਣੀ ਰਚੀ : 5 ਮੁਲਜ਼ਮ ਕਾਬੂ : ਪਿਸਤੌਲ ਬਰਾਮਦ <br/>

Ad Position 21
No active advertisement
ਅਜੀਤ ਡੈਸਕ 10-03-2026

ਅੰਮਿ੍ਤਸਰ, 9 ਮਾਰਚ (ਰੇਸ਼ਮ ਸਿੰਘ)-ਆਪ ਦੇ ਆਗੂ ਨੇ ਆਪਣੀ ਭਣੇਵੀ ਨਾਲ ਪ੍ਰੇਮ ਵਿਹਾਅ ਕਰਵਾਉਣ ਵਾਲੇ ਲੜਕੇ ਨੂੰ ਫਸਾਉਣ ਲਈ ਆਪਣੇ ਘਰ 'ਤੇ ਗੋਲੀਆਂ ਚਲਾ ਕੇ ਹਮਲਾ ਕੀਤੇ ਜਾਣ ਦੀ ਝੂਠੀ ਕਹਾਣੀ ਰਚੀ ਗਈ ਸੀ ਜਦੋਂ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਕੀਤੀ ਜਾਂਚ ਦੌਰਾਨ ਇਹ ਪਾਇਆ ਕਿ ਆਪ ਦੇ ਆਗੂ ਨੇ ਆਪਣੇ ਘਰ 'ਤੇ ਹਮਲਾ ਕਰਵਾ ਆਪਣੇ ਭਣੇਵੇ ਨਾਲ ਰਲ ਕੇ ਕਰਵਾਇਆ ਸੀ ਤੇ ਗੋਲੀਆਂ ਚਲਾ ਕੇ ਫਰਜ਼ੀ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ 'ਚ ਆਪ ਆਗੂ ਦਾ ਉਹ ਦੋਸਤ ਵੀ ਸ਼ਾਮਿਲ ਹੈ ਜਿਸ ਨੇ ਆਪਣਾ ਲਾਇਸੰਸੀ ਪਿਸਤੌਲ ਵੀ ਮੁਲਜ਼ਮਾਂ ਨੂੰ ਵਰਤਣ ਲਈ ਦਿੱਤਾ | ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਕਰਦਿਆਂ ਦਸਿਆ ਕਿ ਆਗੂ ਇੰਦਰਜੀਤ ਸਿੰਘ ਉਰਫ਼ ਬੋਬੀ ਦੀ ਵਿਦੇਸ਼ ਪੜ੍ਹਾਈ ਕਰ ਰਹੀ ਭਤੀਜੀ ਵਲੋਂ ਪਰਿਵਾਰ ਦੀ ਸਹਿਮਤੀ ਤੋਂ ਬਗ਼ੈਰ ਹੀ ਸਾਜਨ ਉਰਫ਼ ਸੱਜੂ ਨਾਲ ਵਿਆਹ ਕਰਵਾ ਲਿਆ ਸੀ ਪ੍ਰੇਮ ਵਿਆਹ ਕਰਨ ਵਾਲੇ ਲੜਕੇ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਇਹ ਸਾਜਿਸ਼ ਰਚੀ ਗਈ ਸੀ | ਪੁਲਿਸ ਪਾਰਟੀ ਵਲੋਂ ਮੁਕੱਦਮੇ ਦੀ ਤਫ਼ਤੀਸ਼ ਡੂੰਘਿਆਈ ਨਾਲ ਹਰ ਪਹਿਲੂ ਤੋਂ ਕਰਨ ਤੇ ਇਹ ਗੱਲ ਸਾਹਮਣੇ ਆਈ ਇੰਦਰਜੀਤ ਉਰਫ ਬੋਬੀ ਨੇ ਆਪਣੇ ਭਾਣਜੇ ਦਾਨਿਸ਼ ਤੇ ਭਤੀਜੇ ਵਿਸ਼ੂ ਪਹਿਲਵਾਨ ਨਾਲ ਹਮਸਲਾਹ ਹੋ ਕੇ ਸਾਜਿਸ਼ ਰਚੀ ਗਈ ਤੇ ਵਿਸ਼ੂ ਪਹਿਲਵਾਨ ਨੇ ਆਪਣੇ ਜਾਣਕਾਰ ਅਕਾਸ਼ ਵਾਸੀ ਰਾਮ ਤੀਰਥ ਰੋਡ, ਮਾਨਵ ਵਾਸੀ ਰਾਜਾਸਾਂਸੀ, ਅਖਿਲ ਵਾਸੀ ਢੱਪਈ ਅਤੇ 22 ਹੋਰ ਨੌਜਵਾਨਾਂ ਦੇ ਰਾਹੀਂ ਆਪਣੇ ਘਰ ਦੇ ਬਾਹਰ ਗੇਟ 'ਤੇ ਇਨ੍ਹਾਂ ਪਾਸੋ ਗੋਲੀਆਂ ਚਲਵਾਈਆਂ ਅਤੇ ਦਾਤਰਾਂ ਦੇ ਨਾਲ ਵਾਰ ਵੀ ਕਰਵਾਏ ਗਏ | ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਕੰਟਰੋਲ 'ਚ ਹੈ ਅਤੇ ਗੋਲੀਆਂ ਚੱਲਣ ਦੀ ਵਾਰਦਾਤ ਨੂੰ ਢਾਲ ਬਣਾ ਕੇ ਨਿੱਜੀ ਰੰਜਿਸ਼ ਕੱਢਣ ਵਾਲੇ ਆਗੂਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਨਿਗਮ ਦੇ ਭੂਮੀ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ <br/> ਅਗਲੀ ਖ਼ਬਰ ਸੰਘਰਸ਼ ਕਰਦੇ ਮੁਲਾਜ਼ਮਾਂ 'ਤੇ ਤਸ਼ਦੱਦ ਖ਼ਿਲਾਫ਼ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਹੋਇਆ ਮੁਜ਼ਾਹਰਾ <br/>
Ad Position 24