ਚੇਤਨਪੁਰਾ, 10 ਮਾਰਚ (ਮਹਾਂਬੀਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਹੋ ਰਹੀ ਮਹਾਂ ਪੰਚਾਇਤ 'ਚ ਸ਼ਾਮਲ ਹੋਣ ਲਈ ਅੰਮਿ੍ਤਸਰ ਤੋਂ ਬੱਸਾਂ ਤੇ ਗੱਡੀਆਂ ਰਾਹੀਂ ਸੈਂਕੜੇ ਕਿਸਾਨ ਮਜ਼ਦੂਰਾਂ ਦਾ ਕਾਫ਼ਲਾ ਰਵਾਨਾ ਹੋਇਆ | ਇਸ ਦੌਰਾਨ ਪ੍ਰਧਾਨ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਭਾਰਤ ਸਰਕਾਰ ਖ਼ਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਤੇ ਕਾਰਪੋਰੇਟ ਦੇ ਭਾਰੀ ਦਬਾਅ ਹੇਠ ਹਨ ਤੇ ਉਹ ਕਿਸਾਨ, ਮਜ਼ਦੂਰ ਵਿਰੋਧੀ ਸਮਝੌਤਾ ਕਰ ਰਹੇ ਹਨ ਜਿਸ ਨਾਲ ਭਾਰਤ ਦੀ ਖੇਤੀ ਤਬਾਹ ਹੋ ਜਾਵੇਗੀ ਇਹ ਸਮਝੌਤਾ ਕਿਸਾਨਾਂ ਦੀ ਮੌਤ ਦਾ ਵਾਰੰਟ ਹੋਵੇਗਾ ਜਿਸ ਨਾਲ ਖੇਤੀ, ਡੇਅਰੀ ਹੋਰ ਛੋਟੇ ਲਘੂ ਉਦਯੋਗ ਦਾ ਦੇਸ਼ ਵਿੱਚੋਂ ਸਫਾਇਆ ਹੋ ਜਾਵੇਗਾ ਜਦੋਂ ਅਮਰੀਕਾ ਦਾ ਸਸਤਾ ਸਾਮਾਨ ਭਾਰਤ ਵਿਚ ਵਿਕੇਗਾ | ਇਸ ਮੌਕੇ ਕਿਸਾਨਾਂ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਗਿਆਨ ਸਿੰਘ ਕੰਦੋਵਾਲੀ, ਦਲਬੀਰ ਸਿੰਘ ਮੱਝਵਿੰਡ, ਅਨਮੋਲ ਸਿੰਘ, ਪਿ੍ਥੀਪਾਲ ਥੋਬਾ, ਬਾਪੂ ਵਾਹਲਾ ਮੂਧਲ, ਇੰਦਰਜੀਤ ਸਿੰਘ ਭਕਨਾ, ਸੁਖਜਿੰਦਰ ਸਿੰਘ ਸਾਂਘਣਾ, ਬਲਵੰਤ ਸਿੰਘ ਤਾਜੇਚੱਕ, ਨੂਕ ਸਿੰਘ ਪਠਾਨ ਨੰਗਲ, ਸ਼ੇਰਾ ਭਕਨਾ, ਵਰਿਆਮ ਸਿੰਘ ਆਦਿ ਹਾਜ਼ਰ ਸਨ |