12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅੰਮਿ੍ਤਸਰ ਸ਼ਹਿਰ ਦੇ ਇਕ ਦਰਜਨ ਤੋਂ ਵਧੇਰੇ ਥਾਣਿਆਂ ਦੇ ਮੁੱਖ ਮੁਨਸ਼ੀ ਕੀਤੇ ਤਬਦੀਲ

Ad Position 21
No active advertisement
ਅਜੀਤ ਡੈਸਕ 28-03-2026
ਅੰਮਿ੍ਤਸਰ, 27 ਮਾਰਚ (ਪ.ਪ.)-ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਦੇ 1 ਦਰਜਨ ਤੋਂ ਵਧੇਰੇ ਥਾਣਿਆਂ ਦੇ ਮੁਖ ਮੁਨਸ਼ੀ ਤਬਦੀਲ ਕਰਕੇ ਪੁਲਿਸ ਵਿਭਾਗ 'ਚ ਵੱਡੀ ਤਬਦੀਲੀ ਦੇ ਸੰਕੇਤ ਮਿਲੇ ਹਨ | ਮਿਲੇ ਵੇਰਵਿਆਂ ਅਨੁਸਾਰ ਅੱਜ ਮੁਨਸ਼ੀਆਂ ਦੀ ਬਦਲੀ ਦੀ ਸੂਚੀ ਡੀ.ਸੀ.ਪੀ. (ਅਮਨ-ਕਾਨੂੰਨ) ਵਲੋਂ ਜਾਰੀ ਕੀਤੀ ਗਈ ਹੈ | ਸੀਨੀਅਰ ਸਿਪਾਹੀ ਵਿਕਰਮਜੀਤ ਸਿੰਘ ਨੂੰ ਥਾਣਾ ਗੇਟ ਹਕੀਮਾਂ ਤੋਂ ਮੁਨਸ਼ੀ ਗੇਟ ਹਕੀਮਾਂ, ਲੋਕਲ ਹੌਲਦਾਰ ਅਮਨਪ੍ਰੀਤ ਸਿੰਘ ਸੀ.ਪੀ.ਟੀ. ਤੋਂ ਮੁਨਸ਼ੀ ਹਵਾਈ ਅੱਡਾ, ਲੋਕਲ ਰੈਂਕ ਏ.ਐੱਸ.ਆਈ. ਸਤਨਾਮ ਸਿੰਘ ਨੂੰ ਬੀ. ਡਵੀਜ਼ਨ ਤੋਂ ਮੁਨਸ਼ੀ ਈ ਡਵੀਜ਼ਨ, ਜਸਵਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਮੁਨਸ਼ੀ ਮਜੀਠਾ ਰੋਡ, ਰਛਪਿੰਦਰ ਸਿੰਘ ਨੂੰ ਸਿਵਲ ਲਾਈਨ ਤੋਂ ਮੁਨਸ਼ੀ ਛਾਉਣੀ, ਲੋਕਲ ਰੈਂਕ ਹੌਲਦਾਰ ਯਾਦਵਿੰਦਰ ਸਿੰਘ ਨੂੰ ਛਾਉਣੀ ਤੋਂ ਮੁਨਸ਼ੀ ਡੀ. ਡਵੀਜ਼ਨ, ਸੀਨੀ: ਸਿਪਾਹੀ ਸਤਬੀਰ ਸਿੰਘ ਨੂੰ ਪੁਲਿਸ ਲਾਈਨ ਤੋਂ ਮੁਨਸ਼ੀ ਬੀ. ਡਵੀਜ਼ਨ, ਹੌਲਦਾਰ ਜਗਦੀਪ ਸਿੰਘ ਨੂੰ ਬੀ. ਡਵੀਜ਼ਨ ਤੋਂ ਮੁਨਸ਼ੀ ਰਣਜੀਤ ਐਵੀਨਿਊ, ਸੀਨੀ: ਸਿਪਾਹੀ ਭੁਪਿੰਦਰਪਾਲ ਨੂੰ ਰਣਜੀਤ ਐਵਨਿਊ ਤੋਂ ਮੁਨਸ਼ੀ ਛੇਹਰਟਾ, ਬਿਕਰਮਜੀਤ ਸਿੰਘ ਨੂੰ ਛੇਹਰਟਾ ਤੋਂ ਮੁਨਸ਼ੀ ਇਸਲਾਮਾਬਾਦ, ਲੋਕਲ ਰੈਂਕ ਏ.ਐੱਸ.ਆਈ. ਮਨਵਿੰਦਰ ਸਿੰਘ ਨੂੰ ਇਸਲਾਮਾਬਾਦ ਤੋਂ ਥਾਣਾ ਡੀ. ਡਵੀਜ਼ਨ, ਦਵਿੰਦਰਪਾਲ ਸਿੰਘ ਨੂੰ ਐਂਟੀ ਨਾਰਕੋਟਿਕਸ ਸੈੱਲ, ਤੋਂ ਮੁਨਸ਼ੀ ਟਰੈਫਿਕ ਸਟਾਫ, ਨਰਿੰਦਰ ਕੁਮਾਰ ਨੂੰ ਟਰੈਫਿਕ ਸਟਾਫ ਤੋਂ ਐਂਟੀ ਨਾਰਕੋਟਿਸ ਸੈੱਲ ਨਿਯੁਕਤ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਐੱਸ. ਜੀ. ਪੀ. ਸੀ. ਤੇ ਸਕੂਲ ਚੇਅਰਮੈਨ ਦੀ ਜ਼ਮੀਨ ਦਾ ਵਿਵਾਦ <br/> ਅਗਲੀ ਖ਼ਬਰ ਮੁਸ਼ਤਰਕਾ ਮਾਲਕਾਨਾ ਕਮੇਟੀ ਵਲੋਂ ਕਰਵਾਏ ਕਬੱਡੀ ਕੱਪ 'ਚ ਘਰਿਆਲਾ ਦੀ ਕਬੱਡੀ ਟੀਮ ਨੇ ਗੱਡੇ ਜਿੱਤ ਦੇ ਝੰਡੇ <br/>
Ad Position 24