ਅੰਮਿ੍ਤਸਰ, 28 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਪ੍ਰਧਾਨ ਪੋ੍ਰ. ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਕਿ ਗਾਵਾਂ ਨੂੰ ਖੁਆਉਣਾ ਇਕ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ, ਪਰ ਇਹ ਨੇਕ ਕੰਮ ਅਕਸਰ ਲਾਪਰਵਾਹੀ ਦੇ ਨਾਲ ਹੁੰਦਾ ਹੈ | ਬਹੁਤ ਸਾਰੇ ਲੋਕ ਪਲਾਸਟਿਕ ਦੇ ਥੈਲਿਆਂ 'ਚ ਰੋਟੀ, ਸਬਜ਼ੀਆਂ ਜਾਂ ਹੋਰ ਖਾਣ-ਪੀਣ ਦੀਆਂ ਚੀਜ਼ਾਂ ਲਿਆਉਂਦੇ ਹਨ ਅਤੇ ਸੜਕ 'ਤੇ ਗਾਵਾਂ ਦੇ ਸਾਹਮਣੇ ਸਿੱਧੇ ਸੁੱਟ ਦਿੰਦੇ ਹਨ | ਭੁੱਖੀਆਂ ਗਾਵਾਂ ਭੋਜਨ ਦੇ ਨਾਲ ਇਨ੍ਹਾਂ ਪਲਾਸਟਿਕ ਦੇ ਥੈਲਿਆਂ ਨੂੰ ਵੀ ਨਿਗਲ ਲੈਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਲੋਕ ਧਾਰਮਿਕ ਭਾਵਨਾ ਤੋਂ ਗਾਵਾਂ ਨੂੰ ਖੁਆਉਂਦੇ ਹਨ, ਪਰ ਉਨ੍ਹਾਂ ਨੂੰ ਪਲਾਸਟਿਕ ਦੇ ਥੈਲਿਆਂ 'ਚੋਂ ਭੋਜਨ ਕੱਢਣ ਤੋਂ ਬਾਅਦ ਹੀ ਗਾਵਾਂ ਨੂੰ ਖੁਆਉਣ ਦਾ ਧਿਆਨ ਰੱਖਣਾ ਚਾਹੀਦਾ ਹੈ |