24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਰਟ ਗੈਲਰੀ ਵਿਖੇ ਨਾਟਕ 'ਮਿਰਚ ਮਸਾਲਾ' ਖੇਡਿਆ

Ad Position 21
No active advertisement
ਅਜੀਤ ਡੈਸਕ 29-03-2026
ਅੰਮਿ੍ਤਸਰ, 28 ਮਾਰਚ (ਹਰਮਿੰਦਰ ਸਿੰਘ)- ਵਿਸ਼ਵ ਰੰਗਮੰਚ ਦਿਵਸ ਦੇ ਸਬੰਧ ਵਿਚ ਆਰਟ ਗੈਲਰੀ ਵਿਖੇ ਤਿੰਨ ਰੋਜਾ ਰੰਗਮੰਚ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਮੇਲੇ ਦੇ ਦੂਸਰੇ ਦਿਨ ਸਵ: ਜਤਿੰਦਰ ਬਰਾੜ ਦਾ ਲਿਖਿਆ ਹੋਏ ਨਾਟਕ 'ਮਿਰਚ ਮਸਾਲਾ' ਦਾ ਮੰਚਨ ਕੀਤਾ ਗਿਆ | ਆਰਟ ਗੈਲਰੀ ਦੇ ਸ: ਧਰਮ ਸਿੰਘ ਇੰਜੀਨੀਅਰ ਹਾਲ ਵਿਖੇ ਕਰਵਾਏ ਇਸ ਨਾਟਕ ਮੇਲੇ ਦੇ ਦੂਸਰੇ ਦਿਨ ਵੀ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਨਾਟਕ ਦੀ ਪ੍ਰਸੰਸਾ ਕੀਤੀ | ਨਾਟਕ ਦੀ ਕਹਾਣੀ 'ਤੇ ਰੋਸ਼ਨੀ ਪਾਉਂਦੇ ਹੋਏ ਆਰਟ ਗੈਲਰੀ ਦੇ ਆਨਰੇਰੀ ਸਕੱਤਰ ਡਾ: ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਕਿ ਇਹ ਨਾਟਕ ਤਿੰਨ ਛੜੇ ਵਿਅਕਤੀਆਂ 'ਤੇ ਆਧਾਰਤ ਹੈ | ਨਾਟਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਰਸ਼ਕਾਂ ਦਾ ਖੂਬ ਮਨੋਰਜ਼ਨ ਕਰਦਾ ਹੈ | ਨਾਟਕ ਦਾ ਨਿਰੇਸ਼ਨ ਸਾਜਨ ਕਪੂਰ ਵਲੋਂ ਕੀਤਾ ਗਿਆ ਅਤੇ ਨਾਟਕ ਦੇ ਸਹਾਇਕ ਨਿਰਕੇਸ਼ਕ ਵਜੋਂ ਹਕੂਨ ਅਰੋੜਾ , ਸਹਿਤ ਸਿੰਘ, ਰਕੇਸ਼ ਸ਼ਰਮਾ, ਪਵਨਦੀਪ ਸ਼ਰਮਾ ਸਨ | ਨਾਟਕ ਦੇ ਕਲਾਕਾਰਾਂ ਦੀ ਦਮਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਹੱਸਾਂ ਹੱਸਾ ਕੇ ਉਨ੍ਹਾਂ ਦੇ ਢਿੱਡੀ ਪੀੜਾਂ ਲਗਾਈਆਂ | ਇਸ ਦੌਰਾਨ ਸ: ਛੀਨਾ ਨੇ ਨਾਟਕ ਦੇ ਲੇਖਕ ਜਤਿੰਦਰ ਬਰਾੜ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਤਿੰਦਰ ਬਰਾੜ ਪ੍ਰਗਤੀਸ਼ੀਲ ਲੇਖਕ ਸਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਸਮਾਜ ਨੂੰ ਸੇਧ ਵਾਲੇ ਕਈ ਨਾਟਕ ਲਿੱਖੇ | ਇਸ ਮੌਕੇ 'ਤੇ ਆਰਟ ਗੈਲਰੀ ਦੇ ਚੇਅਰਮੈਨ ਸ਼ਿਵਦੇਵ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੇਲੇ ਦੇ ਕੋਰਡੀਨੇਟਰ ਡਾ: ਅਰਵਿੰਦ ਚਮਕ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਸੁਖਪਾਲ ਸਿੰਘ, ਨਰਿੰਦਰ ਸਿੰਘ , ਸੁਭਾਸ਼ ਚੰਦਰ, ਰਵਿੰਦਰ ਢਿੱਲੋ, ਗੁਰਜੀਤ ਕੋਰ, ਸਰਲਾ ਬੱਬਰ,ਕੁਲਵੰਤ ਸਿੰਘ ਗਿੱਲ ਆਦਿ ਸਮੇਤ ਵੱਡੀ ਗਿਣਤੀ ਵਿਚ ਨਾਟ ਪ੍ਰੇਮੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਈ.ਐਮ.ਸੀ. ਹਸਪਤਾਲ 'ਚ ਹੁਣ ਗੈਸਟਰੋ 'ਚ ਰੋਬੋਟਿਕ ਸਰਜਰੀ ਦੀ ਆਧੁਨਿਕ ਤਕਨੀਕ ਦੀ ਸ਼ੁਰੂਆਤ : ਪਵਨ ਅਰੋੜਾ ਅਗਲੀ ਖ਼ਬਰ ਪਲਾਸਟਿਕ ਦੇ ਥੈਲਿਆਂ 'ਚ ਗਾਵਾਂ ਨੂੰ ਖੁਆਉਣਾ ਜਾਨਲੇਵਾ ਖ਼ਤਰਾ ਪੈਦਾ ਕਰ ਰਿਹਾ : ਪੋ੍ਰ. ਚਾਵਲਾ
Ad Position 24