ਅੰਮਿ੍ਤਸਰ, 28 (ਰੇਸ਼ਮ ਸਿੰਘ)-ਸਿਹਤ ਸੇਵਾਵਾਂ ਦੇ ਖੇਤਰ ਵਿਚ ਨਵੀਂ ਤਕਨਾਲੋਜੀ ਅਤੇ ਉੱਚ ਮਿਆਰੀ ਇਲਾਜ ਦੀ ਦਿਸ਼ਾ ਵਿਚ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਈ.ਐਮ.ਸੀ. ਗਰੁੱਪ ਆਫ ਹਸਪਤਾਲ ਨੇ ਇੱਥੇੇ ਗ੍ਰੀਨ ਐਵੇਨਿਊ ਵਿਖੇ ਸਥਿਤ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਗੈਸਟਰੋ ਦੇ ਆਧੁਨਿਕ ਰੋਬੋਟਿਕ ਸਰਜਰੀ ਤਕਨਾਲੋਜੀ ਦੀ ਸ਼ੁਰੂਆਤ ਕਰ ਦਿੱਤੀ ਹੈ | ਇਹ ਪ੍ਰਗਟਾਵਾ ਕਰਦਿਆਂ ਚੇਅਰਮੈਨ ਸ੍ਰੀ ਪਵਨ ਅਰੋੜਾ ਨੇ ਦੱਸਿਆ ਕਿ ਇਹ ਪਹਿਲ ਨਾ ਸਿਰਫ ਅੰਮਿ੍ਤਸਰ ਲਈ, ਸਗੋਂ ਪੂਰੇ ਪੰਜਾਬ, ਜੰਮੂ ਅਤੇ ਨਜ਼ਦੀਕੀ ਇਲਾਕਿਆਂ ਲਈ ਇੱਕ ਮਹੱਤਵਪੂਰਨ ਸਿਹਤ ਸੁਵਿਧਾਵਾ ਲਈ ਵੱਡੀ ਕ੍ਰਾਂਤੀ ਹੋਵੇਗੀ ਜਿਸ ਨਾਲ ਮਰੀਜ਼ਾਂ ਨੂੰ ਹੁਣ ਵਿਸ਼ਵ ਪੱਧਰੀ ਸਹੂਲਤਾਂ ਆਪਣੇ ਨੇੜੇ ਹੀ ਉਪਲਬਧ ਹੋਣਗੀਆਂ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੋਬੋਟਿਕ ਸਰਜਰੀ ਦੀ ਮਹੱਤਤਾ ਅਤੇ ਇਸ ਦੇ ਫਾਇਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੇ ਨਾਲ ਮੌਜੂਦ ਪ੍ਰਸਿੱਧ ਗੈਸਟਰੋ ਅਤੇ ਕੈਂਸਰ ਸਰਜਨ ਡਾ: ਰੋਹਿਤ ਧਵਨ ਨੇ ਵੀ ਇਸ ਤਕਨਾਲੋਜੀ ਦੇ ਕਲੀਨੀਕਲ ਪੱਖ ਅਤੇ ਇਸ ਦੇ ਨਤੀਜਿਆਂ ਬਾਰੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾਇਰੈਕਟਰ ਡਾ: ਰਿਸ਼ਭ ਅਰੋੜਾ ਤੇ ਡਾ: ਸੌਰਵ ਅਰੋੜਾ ਨੇ ਦੱਸਿਆ ਕਿ ਰੋਬੋਟਿਕ ਸਰਜਰੀ ਤਕਨਾਲੋਜੀ ਇੱਕ ਅਜਿਹੀ ਉੱਚ ਪੱਧਰੀ ਪ੍ਰਣਾਲੀ ਹੈ ਜਿਸ ਵਿੱਚ ਸਰਜਨ ਰੋਬੋਟਿਕ ਸਿਸਟਮ ਦੀ ਮਦਦ ਨਾਲ ਬਹੁਤ ਹੀ ਸੁਚੱਜੇ ਅਤੇ ਨਿਯੰਤਰਿਤ ਢੰਗ ਨਾਲ ਓਪਰੇਸ਼ਨ ਕਰਦੇ ਹਨ | ਇਸ ਤਕਨਾਲੋਜੀ ਦੀ ਮਦਦ ਨਾਲ ਬਹੁਤ ਸੁਖਮ ਅਤੇ ਜਟਿਲ ਸਰਜਰੀਆਂ ਨੂੰ ਵੀ ਸੁਰੱਖਿਅਤ ਅਤੇ ਸਫਲ ਢੰਗ ਨਾਲ ਅੰਜਾਮ ਦਿੱਤਾ ਜਾ ਸਕਦਾ ਹੈ | ਜਿਸ ਨਾਲ ਮਰੀਜ਼ਾਂ ਨੂੰ ਘੱਟ ਦਰਦ, ਘੱਟ ਖੂਨ ਦੀ ਕਮੀ ਅਤੇ ਤੇਜ਼ੀ ਨਾਲ ਠੀਕ ਹੋਣ ਦਾ ਮੌਕਾ ਮਿਲਦਾ ਹੈ | ਇਸ ਸਹੂਲਤ ਵਿਚ ਗੈਸਟਰੋ ਅਤੇ ਕੈਂਸਰ ਸਰਜਰੀ, ਯੂਰੋਲੋਜੀ, ਕਾਰਡਿਯਕ ਥੋਰੈਸਿਕ ਸਰਜਰੀ ਅਤੇ ਜਨਰਲ ਸਰਜਰੀ ਵਰਗੇ ਮਹੱਤਵਪੂਰਨ ਵਿਭਾਗਾਂ ਵਿੱਚ ਉਪਲਬਧ ਕਰਵਾ ਦਿੱਤੀ ਗਈ ਹੈ | ਹਸਪਤਾਲ ਵਿਚ ਤਜਰਬੇਕਾਰ ਡਾਕਟਰਾਂ ਦੀ ਟੀਮ, ਆਧੁਨਿਕ ਓਪਰੇਸ਼ਨ ਥੀਏਟਰ ਅਤੇ ਉੱਚ ਪੱਧਰੀ ਆਈ.ਸੀ.ਯੂ. ਸਹੂਲਤਾਂ ਮੌਜੂਦ ਹਨ, ਜੋ ਹਰ ਜਟਿਲ ਕੇਸ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਣ ਵਿੱਚ ਸਮਰੱਥ ਹਨ | ਡਾ. ਰੋਹਿਤ ਧਵਨ ਨੇ ਦੱਸਿਆ ਕਿ ਰੋਬੋਟਿਕ ਤਕਨਾਲੋਜੀ ਨਾਲ ਇਲਾਜ ਦੇ ਨਤੀਜੇ ਹੋਰ ਬਿਹਤਰ ਹੋਣਗੇ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤੀ ਮਿਲੇਗੀ |