ਅੰਮਿ੍ਤਸਰ, 2 ਅਪ੍ਰੈਲ (ਸੁਰਿੰਦਰ ਕੋਛੜ)-ਅੰਮਿ੍ਤਸਰ ਬਿਲਡਿੰਗ ਮੈਟੀਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਅਰੋੜਾ ਦੀ ਅਗਵਾਈ 'ਚ ਸ਼ਹਿਰ ਦੇ ਰੇਤ ਬਜਰੀ ਕਾਰੋਬਾਰੀਆਂ ਦੀ ਹੋਈ ਬੈਠਕ 'ਚ ਮੱਧ ਪੂਰਬ 'ਚ ਚੱਲ ਰਹੇ ਟਕਰਾਅ 'ਤੇ ਚਰਚਾ ਕਰਦਿਆਂ ਅਫ਼ਸੋਸ ਪ੍ਰਗਟ ਕੀਤਾ ਗਿਆ | ਪ੍ਰਧਾਨ ਅਰੋੜਾ ਨੇ ਕਿਹਾ ਕਿ ਮੌਜੂਦਾ ਸਮੇਂ ਪੂਰੀ ਦੁਨੀਆ ਇਕ ਖ਼ਤਰਨਾਕ ਮੋੜ 'ਤੇ ਖੜ੍ਹੀ ਹੈ | ਕੁਝ ਦੇਸ਼ ਅਮਰੀਕਾ ਦੇ ਨਾਲ ਖੜ੍ਹੇ ਹਨ, ਕੁਝ ਈਰਾਨ ਦੇ ਨਾਲ ਅਤੇ ਕੁਝ ਦੇਸ਼ ਨਿਰਪੱਖ ਹਨ | ਜਦੋਂ ਕਿ ਭਾਰਤ ਨੇ ਹਮੇਸ਼ਾ ਸ਼ਾਂਤੀ ਦੀ ਵਕਾਲਤ ਕੀਤੀ ਹੈ ਅਤੇ ਮੌਜੂਦਾ ਸਥਿਤੀ 'ਚ ਭਾਰਤ ਸਰਕਾਰ ਨੂੰ ਵਿਸ਼ਵ ਸ਼ਾਂਤੀ ਨੂੰ ਉਤਸ਼ਾਹਿਤ ਕਰਨ 'ਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਕਿ ਇਕ ਵਿਸ਼ਵ ਨੇਤਾ ਵਜੋਂ ਭਾਰਤ ਤੋਂ ਅਜਿਹੀ ਭੂਮਿਕਾ ਦੀ ਹੀ ਉਮੀਦ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਦੁਨੀਆ ਕੋਲ ਸ਼ਾਂਤੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ | ਹੋਰਨਾਂ ਹਾਜ਼ਰ ਕਾਰੋਬਾਰੀਆਂ ਨੇ ਵੀ ਕਿਹਾ ਕਿ ਭਾਰਤ ਨੇ ਪ੍ਰਾਚੀਨ ਸਮੇਂ ਤੋਂ ਹੀ ਪੂਰੀ ਦੁਨੀਆ ਨੂੰ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ ਅਤੇ ਅੱਜ ਇਸ ਨੂੰ ਵਿਸ਼ਵ ਸ਼ਾਂਤੀ 'ਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ | ਇਸ ਮੌਕੇ 'ਤੇ ਮਨਿੰਦਰ ਸਿੰਘ ਸਿਮਰਨ, ਪਰਮਿੰਦਰ ਸਿੰਘ ਅਰੋੜਾ, ਮਨਦੀਪ ਅਰੋੜਾ, ਗੁਰਿੰਦਰ ਗੁਲਾਟੀ, ਮਨਿੰਦਰ ਸਿੰਘ ਅਰੋੜਾ, ਸ਼ਿਵ, ਵਰੁਨ, ਅਮਨ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰਪਾਲ ਸਿੰਘ ਕੱਦ, ਪਲਵਿੰਦਰ ਆਦਿ ਹਾਜ਼ਰ ਸਨ |