05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਆਰ.ਡੀ. ਐਕਸ (ਆਈ. ਈ. ਡੀ. ਟਿਫਨ ਬੰਬ) ਸਮੇਤ ਕਾਬੂ ਨੌਜਵਾਨ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਅਜਨਾਲਾ, 4 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਆਰ.ਡੀ.ਐਕਸ (ਆਈ.ਈ.ਡੀ. ਟਿਫਨ ਬੰਬ) ਸਮੇਤ ਕਾਬੂ ਕੀਤੇ ਗਏ ਨੌਜਵਾਨ ਨੂੰ ਅਦਾਲਤ ਵਲੋਂ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ.ਐੱਚ.ਓ. ਅਜਨਾਲਾ ਸਬ ਇੰਸਪੈਕਟਰ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਕੱਲ੍ਹ ਪੁਲਿਸ ਪਾਰਟੀ ਵਲੋਂ ਅੱਡਾ ਮਹਿਲ ਬੁਖਾਰੀ ਨਜ਼ਦੀਕ ਪੰਜਗਰਾਈਾ ਰੋਡ 'ਤੇ ਸੜਕ 'ਤੇ ਬਣੇ ਪੁਲ ਨੇੜਿਓਾ ਮੋਟਰਸਾਈਕਲ 'ਤੇ ਆ ਰਹੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਮੋਢਿਆਂ ਮਗਰ ਪਾਈ ਹੋਈ ਕਿੱਟ ਨੂੰ ਖੋਲ੍ਹ ਕੇ ਜਦੋਂ ਚੈੱਕ ਕੀਤਾ ਗਿਆ, ਤਾਂ ਉਸ ਵਿਚੋਂ ਇੱਕ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚੋਂ ਆਰ.ਡੀ.ਐਕਸ (ਆਈ.ਈ.ਡੀ ਟਿਫਨ ਬੰਬ) ਸਮੇਤ ਟਿਫਨ ਜਿਸ ਦਾ ਵਜਨ 534 ਗ੍ਰਾਮ ਸੀ ਬਰਾਮਦ ਕੀਤਾ ਅਤੇ ਇਸ ਦੇ ਨਾਲ ਹੀ ਇੱਕ ਪੀ.ਟੀ.ਡੀ. ਸਵਿੱਚ ਅਤੇ ਇੱਕ ਬੈਟਰੀ ਵੀ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦੀ ਪਹਿਚਾਨ ਹਰਮਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਉਮਰਪੁਰਾ ਵਜੋਂ ਹੋਈ ਹੈ, ਖਿਲਾਫ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਸ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ | ਐੱਸ.ਐੱਚ.ਓ. ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਹਰਮਨ ਸਿੰਘ ਵਲੋਂ ਇਹ ਆਰ.ਡੀ. ਐਕਸ ਗੁਆਂਢੀ ਮੁਲਕ ਪਾਕਿਸਤਾਨ ਤੋਂ ਡਰੋਨ ਰਾਹੀਂ ਲਗਭਗ ਦੋ ਤਿੰਨ ਮਹੀਨੇ ਪਹਿਲਾਂ ਮੰਗਵਾਈ ਗਈ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੋਲੋਂ ਪੁਲਿਸ ਰਿਮਾਂਡ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਆਰ.ਡੀ.ਐਕਸ ਉਸਨੇ ਕਿਸ ਮਕਸਦ ਲਈ ਮੰਗਵਾਈ ਸੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਾਲਾਨਾ ਕਲਾ ਤੇ ਸੱਭਿਆਚਾਰਕ ਅੰਤਰ ਵਿਭਾਗੀ ਮੇਲਾ 'ਜਸ਼ਨ-2026' ਕਰਵਾਇਆ ਅਗਲੀ ਖ਼ਬਰ ਨਾਕਾਮ ਸਾਬਤ ਹੋਇਆ ਭਾਜਪਾ ਦਾ ਅੰਮਿ੍ਤਸਰ ਧਰਨਾ-ਮਠਾੜੂ <br/>
Ad Position 24