ਚੱਬਾ, 4 ਅਪ੍ਰੈਲ (ਜੱਸਾ ਅਣਜਾਣ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ (ਪਾਤਸ਼ਾਹੀ ਛੇਵੀਂ) ਚੱਬਾ ਵਿਖੇ ਮੁੱਖ ਮੈਨੇਜਰ ਦੀਆਂ ਸੇਵਾਵਾਂ ਨਿਭਾ ਰਹੇ ਹਰਵੰਤ ਸਿੰਘ ਚੱਬਾ ਨੂੰ ਸੇਵਾ ਮੁਕਤ ਹੋਣ ਤੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਬਲਵਿੰਦਰ ਸਿੰਘ ਖੈਰਾਂਬਾਦ, ਚੀਫ ਲਖਬੀਰ ਸਿੰਘ, ਖ਼ਜ਼ਾਨਚੀ ਮਹਿਲ ਸਿੰਘ ਆਦਿ ਵਲੋਂ ਯਾਦਗਾਰੀ ਚਿੰਨ੍ਹ ਗੁਰਦੁਆਰਾ ਸਾਹਿਬ ਦੇ ਮਾਡਲ ਅਤੇ ਗੁਰੂ ਬਖ਼ਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਵਿਖੇ ਹਰਵੰਤ ਸਿੰਘ ਚੱਬਾ ਨੇ 18 ਸਾਲ ਮੁੱਖ ਮੈਨੇਜਰ ਵਜੋਂ ਇਮਾਨਦਾਰੀ, ਤਨਦੇਹੀ ਤੇ ਨਿਸ਼ਠਾਪੂਰਵਕ ਸੇਵਾਵਾਂ ਨਿਭਾਈਆਂ ਹਨ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ | ਇਨ੍ਹਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸਰਾਹਨਾ ਕਰਦੇ ਹਾਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦੇਂਦੇ ਹਾਂ | ਇਸ ਦੌਰਾਨ ਸੇਵਾ ਮੁਕਤ ਹੋਣ ਤੇ ਹਰਵੰਤ ਸਿੰਘ ਚੱਬਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾਉਂਦਿਆ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸੰਗਤ ਬਖ਼ਸ਼ਣਯੋਗ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਨਵਯੁਕਤ ਮੈਨੇਜਰ ਦਿਲਬਾਗ ਸਿੰਘ, ਰਛਪਾਲ ਸਿੰਘ ਮੈਨੇਜਰ ਗੁਰਦੁਆਰਾ ਕੋਠਾ ਸਾਹਿਬ ਵੱਲਾ, ਗੁਰਪ੍ਰੀਤ ਸਿੰਘ ਮੈਨੇਜਰ ਗੁਰਦੁਆਰਾ ਛੇਹਰਟਾ ਸਾਹਿਬ, ਨਿੰਦਰ ਸਿੰਘ ਮੈਨੇਜਰ ਮਾਦੋਕੇ ਬਰਾੜ, ਨਦਰ ਕੌਰ ਬਾਠ (ਬੇਟੀ ਹਰਵੰਤ ਸਿੰਘ) ਮੁਖਵਿੰਦਰ ਸਿੰਘ, ਜਗਜੀਤ ਸਿੰਘ, ਕਾਬਲ ਸਿੰਘ, ਸੁਖਦੇਵ ਸਿੰਘ, ਲੇਖਕ ਧਰਮਿੰਦਰ ਸਿੰਘ ਚੱਬਾ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ, ਅੰਗਰੇਜ਼ ਸਿੰਘ, ਵਾਹਿਗੁਰੂ ਸਿੰਘ, ਬਾਬਾ ਰਣਜੀਤ ਸਿੰਘ, ਸਾਹਬ ਸਿੰਘ ਚਾਟੀਵਿੰਡ, ਪ੍ਰੇਮ ਸਿੰਘ, ਤਲਵਿੰਦਰ ਸਿੰਘ, ਬਿੱਲਾ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਤਰਸੇਮ ਸਿੰਘ, ਲੱਖਾ ਸਿੰਘ, ਮਾਹਣਾ ਸਿੰਘ, ਮੰਗਲ ਸਿੰਘ, ਹਰਮਨ ਸਿੰਘ, ਕੁਲਬੀਰ ਸਿੰਘ, ਮੁਖਤਾਰ ਸਿੰਘ, ਕੰਵਲਜੀਤ ਸਿੰਘ ਨਰੰਗਬਾਦ, ਵੀਰ ਸਿੰਘ ਚਾਟੀਵਿੰਡ, ਯੁਵਰਾਜ ਸਿੰਘ, ਸੋਨੂੰ ਸਿੰਘ, ਰਛਪਾਲ ਸਿੰਘ ਸ਼ਹੀਦ, ਮਨਜਿੰਦਰ ਸਿੰਘ ਚੁਤਾਲਾ, ਹਰਦੇਵ ਸਿੰਘ ਚੋਹਲਾ ਸਾਹਿਬ, ਰਮਨਜੀਤ ਕੌਰ, ਪ੍ਰਮਜੀਤ ਕੌਰ, ਦਲਜੀਤ ਕੌਰ, ਅਮਰਜੀਤ ਕੌਰ, ਰਜਵੰਤ ਕੌਰ ਆਦਿ ਹਾਜ਼ਰ ਸਨ |