06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਵਲੋਂ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰ ਕੋਛੜ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਦੇ ਸਾਇੰਸ ਵਿਭਾਗ ਵਲੋਂ ਰਾਸ਼ਟਰੀ ਵਿਗਿਆਨ ਦਿਵਸ-2026 ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਦਾ ਵਿਸ਼ਾ 'ਵੁਮੈਨ ਇਨ ਸਾਇੰਸ : ਕੈਟਾਲਾਈਜ਼ਿੰਗ ਵਿਕਸਿਤ ਭਾਰਤ' ਰਿਹਾ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ 'ਚ ਵਿਗਿਆਨਕ ਸੋਚ, ਨਵੀਨਤਾ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਰੋਜ਼ਾਨਾ ਜੀਵਨ ਵਿਚ ਵਿਗਿਆਨ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ | ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਅਖੁੱਟ ਊਰਜਾ, ਵਾਤਾਵਰਨ ਸੰਭਾਲ, ਪੁਲਾੜ ਵਿਗਿਆਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਸਿਹਤ ਵਿਗਿਆਨ ਅਤੇ ਟਿਕਾਊ ਵਿਕਾਸ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਨਵੀਨਤਮ ਮਾਡਲ ਅਤੇ ਜਾਣਕਾਰੀ ਭਰਪੂਰ ਚਾਰਟ ਪੇਸ਼ ਕੀਤੇ | ਇਨ੍ਹਾਂ ਪ੍ਰਦਰਸ਼ਨੀਆਂ ਨੇ ਵਿਗਿਆਨਕ ਸੰਕਲਪਾਂ ਦੀ ਵਿਵਹਾਰਿਕ ਵਰਤੋਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਅਤੇ ਪ੍ਰਤੀਯੋਗੀਆਂ ਦੀ ਰਚਨਾਤਮਿਕਤਾ, ਲਗਨ ਅਤੇ ਖੋਜ-ਮੁਖੀ ਪਹੁੰਚ ਨੂੰ ਉਜਾਗਰ ਕੀਤਾ |ਸਮਾਗਮ 'ਚ ਵਿਗਿਆਨ 'ਤੇ ਆਧਾਰਿਤ ਕਈ ਖੇਡਾਂ ਅਤੇ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਕੁਇਜ਼ ਮੁਕਾਬਲੇ, ਪਹੇਲੀਆਂ ਸੁਲਝਾਉਣ ਦੀਆਂ ਚੁਨੌਤੀਆਂ, ਰੈਪਿਡ-ਫਾਇਰ ਰਾਊਾਡ ਅਤੇ ਵਿਗਿਆਨਕ ਬੁਝਾਰਤਾਂ ਸ਼ਾਮਲ ਸਨ | ਇਸ ਮੌਕੇ ਪਿ੍ੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਕੌਮੀ ਵਿਕਾਸ 'ਚ ਵਿਗਿਆਨ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦਿਆਂ ਵਿਦਿਆਰਥਣਾਂ ਨੂੰ ਆਪਣੀ ਪੜ੍ਹਾਈ ਅਤੇ ਰੋਜ਼ਾਨਾ ਜੀਵਨ 'ਚ ਵਿਗਿਆਨਕ ਦਿ੍ਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਕ ਪ੍ਰਗਤੀਸ਼ੀਲ ਅਤੇ ਵਿਕਸਿਤ ਰਾਸ਼ਟਰ ਦੇ ਨਿਰਮਾਣ ਲਈ ਵਿਗਿਆਨਕ ਸੋਚ ਅਤੇ ਨਵੀਨਤਾ ਬਹੁਤ ਜ਼ਰੂਰੀ ਹੈ | ਸਮਾਗਮ 'ਚ ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ, ਮੁਖੀ ਬੋਟਨੀ ਵਿਭਾਗ ਡਾ: ਰਸ਼ਮੀ ਕਾਲੀਆ, ਮੁਖੀ ਫਿਜ਼ਿਕਸ ਵਿਭਾਗ ਡਾ: ਸ਼ਵੇਤਾ ਮੋਹਨ ਅਤੇ ਮੁਖੀ ਕੈਮਿਸਟਰੀ ਵਿਭਾਗ ਡਾ: ਪੂਨਮ ਖੁੱਲਰ ਵੀ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਦੂਜਾ ਪੰਜ ਦਿਨਾ ਜਪੁ ਤਪੁ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਡੀ.ਐੱਮ. ਰੰਧਾਵਾ ਦੇ ਮਾਮਲੇ 'ਚ ਸੀ.ਬੀ.ਆਈ. ਜਾਂਚ 'ਤੇ ਹਾਲੇ ਵੀ ਕਾਇਮ ਹਾਂ : ਜਾਖੜ <br/>
Ad Position 24