ਛੇਹਰਟਾ, 4 ਅਪ੍ਰੈਲ (ਪੱਤਰ ਪ੍ਰੇਰਕ)-ਭਾਰਤੀ ਜਨਤਾ ਪਾਰਟੀ ਦੇ ਟਰੇਡ ਯੂਨੀਅਨ ਸੈੱਲ ਪੰਜਾਬ ਵਲੋਂ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਸੰਬੰਧੀ ਛੇਹਰਟਾ ਵਿਚ ਲੋਕ ਜਾਗਿ੍ਤੀ ਯਾਤਰਾ ਤੇ ਰੋਡ ਸ਼ੋਅ ਦਾ ਆਯੋਜਨ 5 ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ | ਟ੍ਰੇਡ ਯੂਨੀਅਨ ਸੈੱਲ ਭਾਜਪਾ ਪੰਜਾਬ ਕਨਵੀਨਰ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਛੇਹਰਟਾ ਵਿਖ਼ੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ | ਟ੍ਰੇਡ ਯੂਨੀਅਨ ਸੈੱਲ ਪੰਜਾਬ ਕਨਵੀਨਰ ਅਸ਼ਵਨੀ ਸ਼ਰਮਾ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 6 ਅਪ੍ਰੈਲ ਦੇਸ਼ ਦੇ ਰਾਜਨੀਤਿਕ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਅੱਜ ਤੋਂ 46 ਸਾਲ ਪਹਿਲਾਂ 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਥਾਪਨਾ ਹੋਈ ਹੋਈ ਸੀ | ਉਨ੍ਹਾਂ ਦੱਸਿਆ ਕਿ ਟ੍ਰੇਡ ਯੂਨੀਅਨ ਸੈੱਲ ਪੰਜਾਬ ਵਲੋਂ, ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਦੇ ਮੌਕੇ 'ਤੇ 5 ਅਪ੍ਰੈਲ ਐਤਵਾਰ ਨੂੰ ਤਾਜ ਪੈਲੇਸ ਇੰਡੀਆ ਗੇਟ ਛੇਹਰਟਾ (ਅੰਮਿ੍ਤਸਰ) ਤੋਂ ਲੋਕ ਜਾਗਿ੍ਤੀ ਯਾਤਰਾ ਅਤੇ ਇਕ ਵਿਸ਼ਾਲ ਰੋਡ ਸ਼ੋਅ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਰਵਨੀਤ ਸਿੰਘ ਬਿੱਟੂ ਕੇਂਦਰੀ ਰੇਲਵੇ ਰਾਜ ਮੰਤਰੀ, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਅਸ਼ਵਨੀ ਸ਼ਰਮਾ ਕਾਰਜਕਾਰੀ ਪ੍ਰਧਾਨ ਪੰਜਾਬ, ਮਨੋਰੰਜਨ ਕਾਲੀਆ ਸਾਬਕਾ ਕੈਬਨਿਟ ਮੰਤਰੀ, ਸੁਭਾਸ਼ ਸ਼ਰਮਾ ਉਪ ਪ੍ਰਧਾਨ ਪੰਜਾਬ ਪਹੁੰਚ ਕੇ ਲੋਕ ਜਾਗਿ੍ਤੀ ਯਾਤਰਾ ਰੋਡ ਸ਼ੋਅ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਇਸ ਤੋਂ ਇਲਾਵਾ ਹੋਰ ਰਾਜਾਂ ਅਤੇ ਜ਼ਿਲਿ੍ਹਆਂ ਦੇ ਆਗੂ ਵੀ ਉੱਥੇ ਪਹੁੰਚਣਗੇ | ਉਨ੍ਹਾਂ ਨੇ ਅੰਮਿ੍ਤਸਰ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਇਸ ਰੋਡ ਸ਼ੋਅ ਵਿਚ ਸ਼ਾਮਿਲ ਹੋਣ ਦਾ ਸੁਨੇਹਾ ਦਿੱਤਾ | ਇਸ ਮੌਕੇ ਮੰਡਲ ਭਾਰਤੀ ਜਨਤਾ ਪਾਰਟੀ ਛੇਹਰਟਾ ਮੰਡਲ ਦੇ ਪ੍ਰਧਾਨ ਪ੍ਰਧਾਨ ਸਤੀਸ਼ ਪੁੰਜ, ਸਾਬਕਾ ਕੌਂਸਲਰ ਅਰਵਿੰਦ ਸ਼ਰਮਾ, ਰਮਨ ਪੰਡਿਤ, ਜੋਗਿੰਦਰ ਅਟਵਾਲ, ਹੇਮੰਤ ਤਿਵਾੜੀ, ਮੋਤੀ ਲਾਲ ਧਮਾਕਾ ਮੌਜੂਦ ਸਨ |