08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜਗਤਪੁਰ ਬਜਾਜ ਤੋਂ ਸਜਾਏ ਨਗਰ ਕੀਰਤਨ ਦਾ ਪਿੰਡ ਮਾਨ ਵਿਖੇ ਪੁੱਜਣ 'ਤੇ ਕੀਤਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 06-04-2026
ਕੱਥੂਨੰਗਲ, 5 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ)-ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦੇ ਦਿਹਾੜੇ ਮੌਕੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸੇਵਕ ਜਥਾ ਵਲੋਂ 10ਵਾਂ ਮਹਾਨ ਨਗਰ ਕੀਰਤਨ ਪਿੰਡ ਜਗਤਪੁਰ ਬਜਾਜ ਕਿੱਲ੍ਹਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ | ਇਸ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਪਿੰਡ ਮਾਨ ਵਿਖੇ ਪੁੱਜਣ 'ਤੇ ਮਾਤਾ ਮਨਜੀਤ ਕੌਰ, ਨਰਿੰਦਰ ਸਿੰਘ ਕੈਨੇਡਾ ਵਾਲੇ, ਸਵਿੰਦਰ ਸਿੰਘ ਮਾਨ, ਜਸਪ੍ਰੀਤ ਸਿੰਘ ਮਾਨ, ਕਰਨਬੀਰ ਸਿੰਘ ਮਾਨ, ਮਨਜੋਧਬੀਰ ਸਿੰਘ ਮਾਨ, ਕਿਰਨਦੀਪ ਕੌਰ ਵਲੋਂ ਪੰਜ ਪਿਆਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਚਾਹ ਮਠਿਆਈ ਦੇ ਲੰਗਰ ਲਗਾਏ ਗਏ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਗਰ ਕੀਰਤਨ 'ਚ ਪ੍ਰਧਾਨ ਰਨਬੀਰ ਸਿੰਘ ਕਿਲਾ, ਨੰਬਰਦਾਰ ਸੁਰਜੀਤ ਸਿੰਘ ਕਿਲਾ, ਲਵਪ੍ਰੀਤ ਸਿੰਘ ਆਸਟਰੇਲੀਆ, ਮੰਜਿੰਦਰ ਸਿੰਘ ਨਰਾਇਣਗੜ੍ਹ, ਹਰਚਰਨ ਸਿੰਘ ਅੰਮਿ੍ਤਸਰ, ਬਿਕਰਮਜੀਤ ਸਿੰਘ, ਬਸੰਤ ਸਿੰਘ ਬੰਟੀ, ਸਵਿੰਦਰ ਸਿੰਘ ਖੁਸ਼ੀਪੁਰ, ਰਣਜੀਤ ਸਿੰਘ ਖੁਸ਼ੀਪੁਰ, ਮਨਬੀਰ ਸਿੰਘ ਖੁਸ਼ੀਪੁਰ, ਗੁਰਮੇਲ ਸਿੰਘ ਲੁੱਦੜ, ਸਰਪੰਚ ਹਰਪਾਲ ਸਿੰਘ, ਸਰਪੰਚ ਸਰਬਜੀਤ ਕੌਰ ਜਗਤਪੁਰ ਬਜਾਜ, ਹਰਜੀਤ ਸਿੰਘ, ਲਖਵਿੰਦਰ ਸਿੰਘ, ਪਿ੍ਤਪਾਲ ਸਿੰਘ, ਬਲਬੀਰ ਸਿੰਘ ਮਸ਼ੀਨ ਵਾਲੇ, ਬਲਬੀਰ ਸਿੰਘ ਬਾਊ ਠੇਕੇਦਾਰ, ਬੀਬੀ ਸਰਬਜੀਤ ਕੌਰ ਖਾਲਸਾ, ਬੀਬੀ ਸੁਖਵਿੰਦਰ ਕੌਰ, ਬੀਬੀ ਬਲਜਿੰਦਰ ਕੌਰ, ਬੀਬੀ ਰਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਸੰਘਰਸ਼ ਵਲੋਂ ਐੱਸ. ਡੀ. ਐੱਮ. ਦਫਤਰ ਅਜਨਾਲਾ ਮੂਹਰੇ ਪੱਕਾ ਮੋਰਚਾ ਕੱਲ੍ਹ-ਮਾਹਲ <br/> ਅਗਲੀ ਖ਼ਬਰ ਸੱਚਖੰਡ ਐਕਸਪ੍ਰੈੱਸ 'ਚ ਮੋਬਾਈਲ ਚੋਰ ਫੜਿਆ, ਦੋ ਮੋਬਾਈਲ ਫੋਨ ਬਰਾਮਦ <br/>
Ad Position 24