09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਯਾਤਰੀਆਂ ਦੀ ਸਹੂਲਤ ਲਈ ਅੰਮਿ੍ਤਸਰ-ਨਿਊ ਜਲਪਾਈਗੁੜੀ ਸਪੈਸ਼ਲ ਰੇਲਗੱਡੀ ਦੀ ਮਿਆਦ ਵਧਾਈ <br/>

Ad Position 21
No active advertisement
ਅਜੀਤ ਡੈਸਕ 06-04-2026
ਅੰਮਿ੍ਤਸਰ, 5 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਰੇਲ ਯਾਤਰੀਆਂ ਦੀ ਸਹੂਲਤ ਲਈ ਤੇ ਗਰਮੀਆਂ ਦੇ ਮੌਸਮ ਦੌਰਾਨ ਵਧਦੀ ਭੀੜ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਅੰਮਿ੍ਤਸਰ ਤੇ ਨਿਊ ਜਲਪਾਈਗੁੜੀ ਵਿਚਕਾਰ ਵਿਸ਼ੇਸ਼ ਰੇਲ ਗੱਡੀ ਦੀ ਮਿਆਦ ਵਧਾਉਣ ਦਾ ਫ਼ੈਸਲਾ ਕੀਤਾ ਹੈ | ਇਹ ਰੇਲ ਗੱਡੀ ਪਹਿਲਾਂ ਦੇ ਨਿਰਧਾਰਤ ਰੂਟ, ਸਮੇਂ ਤੇ ਦਿਨਾਂ 'ਤੇ ਚੱਲੇਗੀ | ਜਾਣਕਾਰੀ ਮੁਤਾਬਕ ਰੇਲ ਗੱਡੀ ਨੰਬਰ 04654 ਆਪਣੀ ਮੌਜੂਦਾ ਵਿਵਸਥਾ ਦੇ ਤਹਿਤ ਅੰਮਿ੍ਤਸਰ ਤੋਂ ਨਿਊ ਜਲਪਾਈਗੁੜੀ ਤੱਕ ਚੱਲਦੀ ਰਹੇਗੀ | ਇਸ ਰੇਲਗੱਡੀ ਦੀ ਸੇਵਾ ਮਿਆਦ 8 ਅਪ੍ਰੈਲ, 2026 ਤੋਂ 29 ਅਪ੍ਰੈਲ, 2026 ਤੱਕ ਵਧਾ ਦਿੱਤੀ ਗਈ ਹੈ, ਜਿਸ 'ਚ ਕੁੱਲ ਚਾਰ ਯਾਤਰਾਵਾਂ ਹਨ | ਗੱਡੀ ਨੰਬਰ 04653 ਨਿਊ ਜਲਪਾਈਗੁੜੀ ਤੋਂ ਅੰਮਿ੍ਤਸਰ ਤੱਕ 10 ਅਪ੍ਰੈਲ, 2026 ਤੋਂ 1 ਮਈ, 2026 ਤੱਕ ਚੱਲੇਗੀ, ਜਿਸ 'ਚ ਕੁੱਲ ਚਾਰ ਯਾਤਰਾਵਾਂ ਹੋਣਗੀਆਂ | ਰੇਲਵੇ ਦੇ ਅਨੁਸਾਰ, ਦੋਵਾਂ ਰੇਲਗੱਡੀਆਂ ਦੀ ਕੋਚ ਰਚਨਾ ਅਤੇ ਸਮਾਂ-ਸਾਰਣੀ ਪਹਿਲਾਂ ਵਾਂਗ ਹੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਗੜੇਮਾਰੀ ਕਾਰਨ ਰਾਜਾਸਾਂਸੀ ਤੇ ਮਜੀਠਾ ਸਮੇਤ ਅੰਮਿ੍ਤਸਰ ਦਿਹਾਤੀ ਦੀਆਂ ਫ਼ਸਲਾਂ ਤਬਾਹ-ਰਾਜਾ ਲਦੇਹ <br/> ਅਗਲੀ ਖ਼ਬਰ ਸਮਾਜ ਸੇਵੀ ਮਹੰਤ ਰਜਨੀ ਬਣੇ ਇੰਟਕ ਫੈਡਰੇਸ਼ਨ ਬਲਾਕ ਖਮਾਣੋਂ ਦੇ ਪ੍ਰਧਾਨ
Ad Position 24