ਮੋਦੀ ਦੇ ਸੇਵਾਕਾਲ ਦੇ 25 ਸਾਲ ਪੂਰੇ ਹੋਣ ‘ਤੇ ਭਾਜਪਾ ਨੇ ਕੱਢੀ ‘ਸੇਵਾ ਜੋਤੀ ਯਾਤਰਾ’
ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਕਿਸੇ ਰਾਸ਼ਟਰ ਦੀ ਤਰੱਕੀ ਦੀ ਸਭ ਤੋਂ ਮਜ਼ਬੂਤ ਨੀਂਹ ਉਸ ਦੇ ਨਾਗਰਿਕਾਂ ਦਾ ਜਾਗਿਆ ਸਵੈਮਾਣ, ਆਪਣੀ ਸਮਰੱਥਾ ’ਤੇ ਭਰੋਸਾ ਅਤੇ ਭਵਿੱਖ ਘੜਨ ਦਾ ਸਾਂਝਾ ਸੰਕਲਪ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 25 ਸਾਲਾਂ ਦੇ ਸੇਵਾ ਅਤੇ ਸ਼ਾਸਨ ਦੇ ਸਫ਼ਰ ਦੌਰਾਨ ਭਾਰਤ ਦੀ ਇਸੇ ਤਾਕਤ ਨੂੰ ਜਗਾਇਆ ਹੈ ਅਤੇ ਰਾਸ਼ਟਰੀ ਚੇਤਨਾ ਨੂੰ ਲੋਕ ਭਾਗੀਦਾਰੀ ਨਾਲ ਜੋੜਦਿਆਂ ਦੇਸ਼ ਨੂੰ ਨਵੀਂ ਦਿਸ਼ਾ ਅਤੇ 2047 ਤੱਕ ਵਿਕਸਿਤ ਰਾਸ਼ਟਰ ਬਣਨ ਲਈ ਸਪਸ਼ਟ ਮਾਰਗ ਦਿੱਤਾ ਹੈ।
ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਕਿਸੇ ਰਾਸ਼ਟਰ ਦੀ ਤਰੱਕੀ ਦੀ ਸਭ ਤੋਂ ਮਜ਼ਬੂਤ ਨੀਂਹ ਉਸ ਦੇ ਨਾਗਰਿਕਾਂ ਦਾ ਜਾਗਿਆ ਸਵੈਮਾਣ, ਆਪਣੀ ਸਮਰੱਥਾ ’ਤੇ ਭਰੋਸਾ ਅਤੇ ਭਵਿੱਖ ਘੜਨ ਦਾ ਸਾਂਝਾ ਸੰਕਲਪ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 25 ਸਾਲਾਂ ਦੇ ਸੇਵਾ ਅਤੇ ਸ਼ਾਸਨ ਦੇ ਸਫ਼ਰ ਦੌਰਾਨ ਭਾਰਤ ਦੀ ਇਸੇ ਤਾਕਤ ਨੂੰ ਜਗਾਇਆ ਹੈ ਅਤੇ ਰਾਸ਼ਟਰੀ ਚੇਤਨਾ ਨੂੰ ਲੋਕ ਭਾਗੀਦਾਰੀ ਨਾਲ ਜੋੜਦਿਆਂ ਦੇਸ਼ ਨੂੰ ਨਵੀਂ ਦਿਸ਼ਾ ਅਤੇ 2047 ਤੱਕ ਵਿਕਸਿਤ ਰਾਸ਼ਟਰ ਬਣਨ ਲਈ ਸਪਸ਼ਟ ਮਾਰਗ ਦਿੱਤਾ ਹੈ। ਇਹ ਪ੍ਰਗਟਾਵਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੰਮ੍ਰਿਤਸਰ ’ਚ ਕੱਢੀ ਗਈ ‘ਸੇਵਾ ਜੋਤੀ ਯਾਤਰਾ’ ਦੀ ਅਗਵਾਈ ਕਰਨ ਦੌਰਾਨ ਕੀਤਾ। ਨਸ਼ਾ ਮੁਕਤ ਪੰਜਾਬ ਦਾ ਸੰਕਲਪ ਵੀ ਨੌਜਵਾਨ ਨੂੰ ਸਿਹਤਮੰਦ ਜੀਵਨ, ਹੁਨਰ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਜੋੜ ਕੇ ਹੀ ਸਾਕਾਰ ਹੋਵੇਗਾ। ਇਸ ਯਾਤਰਾ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵਲੋਂ ਕੀਤੀ ਗਈ। ਇਸ ਮੌਕੇ ’ਤੇ ਗੁਰਪ੍ਰਤਾਪ ਸਿੰਘ ਟਿੱਕਾ, ਡਾ: ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ, ਬਲਕਾਰ ਸਿੰਘ, ਕੁਮਾਰ ਅਮਿਤ, ਮਨਿੰਦਰਜੀਤ ਸਿੰਘ ਠੇਕੇਦਾਰ, ਮਨੀਸ਼ ਸ਼ਰਮਾ, ਸੰਜੇ ਸ਼ਰਮਾ, ਮੋਹਿਤ ਮਹਾਜਨ, ਪ੍ਰਤੀਕ ਕਪੂਰ, ਗੌਤਮ ਅਰੋੜਾ, ਰਾਜੇਸ਼ ਕੁਮਾਰ ਟੋਨੀ ਆਦਿ ਮੌਜੂਦ ਸਨ।