ਰਯਾਨ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਮਾਗਮ ‘ਰਾਯਨ ਫੈਸਟੀਵਲ 2026’ ਕਰਵਾਇਆ
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਯਾਨ ਇੰਟਰਨੈਸ਼ਨਲ ਸਕੂਲ ਵਲੋਂ ਚੇਅਰਮੈਨ ਡਾ. ਏ.
ਅੰਮ੍ਰਿਤਸਰ, 25 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਯਾਨ ਇੰਟਰਨੈਸ਼ਨਲ ਸਕੂਲ ਵਲੋਂ ਚੇਅਰਮੈਨ ਡਾ. ਏ. ਐੱਫ. ਪਿੰਟੋ ਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਸਰਪ੍ਰਸਤੀ ਹੇਠ ਆਪਣਾ ਸਾਲਾਨਾ ਸਮਾਗਮ ‘ਰਾਯਨ ਫੈਸਟੀਵਲ 2026’ਲੈਟਸ ਹੈਵ ਫਨ’ ਦਸ਼ਮੇਸ਼ ਆਡੀਟੋਰੀਅਮ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ, ਜਿਸ ’ਚ ਮੋਂਟੇਸਰੀ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਰਾਯਨ ਸੰਸਥਾ ਦੀ ਡਾਇਰੈਕਟਰ ਸੋਨਲ ਪਿੰਟੋ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਗੀਤ ਤੇ ਨਾਚ ਨਾਲ ਹੋਈ, ਜਿਸ ਤੋਂ ਬਾਅਦ ਬਾਈਬਲ ਪਾਠ ਕੀਤਾ ਗਿਆ। ਤਵਲੀਨ ਕੌਰ ਨੇ ਪੰਜਾਬੀ ਭਾਸ਼ਾ ਵਿਚ ਇਕ ਭਾਵਨਾਤਮਕ ਕਵਿਤਾ ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਨਾਚ ਪੇਸ਼ ਕੀਤਾ। ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਰਿਆਨ ਸੰਸਥਾ ਦੇ ਚੇਅਰਮੈਨ ਡਾ. ਏ. ਐੱਫ. ਪਿੰਟੋ ਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੇ ਨਿਰੰਤਰ ਮਾਰਗਦਰਸ਼ਨ ਤੇ ਸਹਿਯੋਗ ਪ੍ਰਤੀ ਦਿਲੋਂ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਸਿਮਰਨ, ਸੁਰਿੰਦਰ ਕੁਮਾਰ ਚੀਫ ਇੰਜੀਨੀਅਰ, ਕ੍ਰਿਤੀ ਅਰੋੜਾ ਕੌਂਸਲਰ, ਅਨੁਜ ਗੁਪਤਾ ਮੈਨੇਜਿੰਗ ਡਾਇਰੈਕਟਰ, ਓਜ਼ੋਨ ਗੋਲਡ ਕੋਸਟ ਕਲੱਬ ਹਾਊਸ, ਸਿੱਪੀ ਗਿੱਲ ਪੰਜਾਬੀ ਗਾਇਕ, ਅਰਵਿੰਦਰ ਭੱਟੀ, ਰਾਜਨਦੀਪ ਸਿੰਘ ਤਹਿਸੀਲ ਭਲਾਈ ਅਫਸਰ, ਯੋਗੇਸ਼ ਪ੍ਰਤਾਪ ਸਿੰਘ ਸੀਨੀਅਰ ਕਮਾਂਡੈਂਟ, ਸੀ. ਆਈ. ਐੱਸ. ਐੱਫ., ਪਰਿਨੀਤਾ ਸਟੇਟ ਟੈਕਸ ਅਫਸਰ, ਦਫ਼ਤਰ ਸਹਾਇਕ ਕਮਿਸ਼ਨਰ, ਪਵਨ ਅਰੋੜਾ ਚੇਅਰਮੈਨ, ਮੀਨੂ ਅਰੋੜਾ ਮੈਨੇਜਿੰਗ ਡਾਇਰੈਕਟਰ ਮਹਿਮਾਨਾਂ ਦਾ ਬੈਜ ਲਾ ਕੇ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਐਲੂਮਨੀ ਵਿਦਿਆਰਥੀਆਂ ਜੈਦੀਪ ਸਿੰਘ ਮਜੀਠੀਆ, ਡਾ. ਰਿਸ਼ਮ ਮਹਾਜਨ, ਅੰਕਿਤ ਸ਼ਰਮਾ, ਨਿਖਿਲ ਸ਼ਿਵਮ ਸੇਠੀ, ਸੰਧਿਆ ਸ਼ਰਮਾ, ਪ੍ਰਭਨੂਰ ਸਿੰਘ, ਕ੍ਰਿਤਿਕਾ ਕਪੂਰ ਤੇ ਸੰਦਲੀ ਗਰੋਵਰ ਨੂੰ ਵੀ ਸੱਦਾ ਦਿੱਤਾ ਗਿਆ।