ਸ੍ਰੀ ਰਾਮ ਸ਼ਰਣਮ ਹਸਪਤਾਲ ਤੇ ਆਸ਼ਰਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 25 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਹਸਪਤਾਲ ਅਤੇ ਆਸ਼ਰਮ ਵਿਖੇ ਭਗਤ ਹੰਸ ਰਾਜ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰ ਕੇ ਅਸ਼ੀਰਵਾਦ ਪ੍ਰਾਪਤ ਕੀਤਾ।
ਅੰਮ੍ਰਿਤਸਰ, 25 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਹਸਪਤਾਲ ਅਤੇ ਆਸ਼ਰਮ ਵਿਖੇ ਭਗਤ ਹੰਸ ਰਾਜ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਪਵਿੱਤਰ ਜੋਤ ਜਗ੍ਹਾਂ ਕੇ ਕੀਤੀ, ਜਿਸ ’ਚ ਤਿਲਕ ਰਾਜ ਵਾਲੀਆ ਸਮੇਤ ਸਾਬਕਾ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਸੁੱਖ ਅੰਮ੍ਰਿਤ ਸਿੰਘ, ਸਾਬਕਾ ਰੋਟਰੀ ਗਵਰਨਰ ਐਮ.ਐਮ. ਜੈਰਥ, ਸੁਨੀਲ ਗੁਪਤਾ, ਵਿਮਲ ਗੁਪਤਾ, ਸੰਜੇ ਧਵਨ, ਸੁਨੀਲ ਗੁਪਤਾ, ਸੰਜੇ ਮਲਿਕ ਨੇ ਸ਼ਿਰਕਤ ਕੀਤੀ। ਤਿਲਕ ਰਾਜ ਵਾਲੀਆ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ । ਇਸ ਦੌਰਾਨ ਜੰਮੂ ਕੈਂਟ ਤੋਂ ਵਿਜੇ ਸਿੰਘ ਅਤੇ ਰਾਮ ਕੁਮਾਰ ਵੀ ਸੰਗਤ ਦੇ ਨਾਲ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ’ਚ ਅਸ਼ਵਨੀ ਵਾਲੀ, ਦੀਨਾ ਨਾਥ, ਰਾਜੀਵ ਸ਼ਰਮਾ, ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਬੇਟੀਆਂ ਸੀਆ ਅਤੇ ਸਿੰਮੀ, ਪੁਰਸ਼ੋਤਮ ਸ਼ਰਮਾ, ਰਜਨੀਸ਼ ਗੁਪਤਾ, ਵਨੀਤ ਸ਼ਰਮਾ, ਡਾ. ਧਰਮਪਾਲ, ਰਾਜੀਵ ਸੂਦ, ਸੁਸ਼ੀਲ ਸ਼ਰਮਾ, ਨਰੇਸ਼ ਸਰਾਫ, ਨੀਲਮ ਵਰਮਾ, ਹੈਪੀ ਕੋਚਰ, ਪ੍ਰਿੰਸ ਮਹਾਜਨ, ਮੇਘਾ ਸ਼ਰਮਾ ਅਤੇ ਦੀਪਾਂਸ਼ੂ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।