ਪਿੰਡ ਛੱਜਲਵੱਡੀ ਵਿਖੇ ਸ਼ਹੀਦ ਗਹਿਲ ਸਿੰਘ ਇਨਕਲਾਬੀ ਮੇਲਾ 28-29 ਨੂੰ
ਟਾਂਗਰਾ, 25 ਨਵੰਬਰ (ਹਰਜਿੰਦਰ ਸਿੰਘ ਕਲੇਰ)-ਸ਼ਹੀਦ ਗਹਿਲ ਸਿੰਘ ਯਾਦਗਾਰ ਕਮੇਟੀ ਵਲੋਂ ਪਿੰਡ ਛੱਜਲਵੱਡੀ ਵਿਖੇ 28-29 ਨਵੰਬਰ ਨੂੰ 22ਵਾਂ ਇਨਕਲਾਬੀ ਮੇਲਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮੇਲਾ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਵਲੋਂ 1926 ਵਿੱਚ ਨੈਸ਼ਨਲ ਕਾਲਜ ਲਾਹੌਰ ਵਿਖੇ ਬਣਾਈ ਗਈ ਨੌਜਵਾਨ ਭਾਰਤ ਸਭਾ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ।
ਟਾਂਗਰਾ, 25 ਨਵੰਬਰ (ਹਰਜਿੰਦਰ ਸਿੰਘ ਕਲੇਰ)-ਸ਼ਹੀਦ ਗਹਿਲ ਸਿੰਘ ਯਾਦਗਾਰ ਕਮੇਟੀ ਵਲੋਂ ਪਿੰਡ ਛੱਜਲਵੱਡੀ ਵਿਖੇ 28-29 ਨਵੰਬਰ ਨੂੰ 22ਵਾਂ ਇਨਕਲਾਬੀ ਮੇਲਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮੇਲਾ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਵਲੋਂ 1926 ਵਿੱਚ ਨੈਸ਼ਨਲ ਕਾਲਜ ਲਾਹੌਰ ਵਿਖੇ ਬਣਾਈ ਗਈ ਨੌਜਵਾਨ ਭਾਰਤ ਸਭਾ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਇਸ ਸਬੰਧੀ ਫ਼ੈਸਲਾ ਸ਼ਹੀਦ ਗਹਿਲ ਸਿੰਘ ਯਾਦਗਾਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿਚ ਕੀਤੇ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਜਰਮਨਜੀਤ ਸਿੰਘ ਛੱਜਲਵੱਡੀ, ਰਵਿੰਦਰ ਸਿੰਘ ਛੱਜਲਵੱਡੀ, ਜਗਤਾਰ ਸਿੰਘ ਥੋਥੀਆਂ, ਗੁਰਕੰਵਰ ਸਿੰਘ ਅਤੇ ਯੁਧਬੀਰ ਸਿੰਘ ਸਰਜਾ ਨੇ ਦੱਸਿਆ ਕਿ ਇਸ ਮੇਲੇ ਦੇ ਪਹਿਲੇ ਦਿਨ 28 ਨਵੰਬਰ ਨੂੰ ਸਕੂਲ ਵਿਦਿਆਰਥੀਆਂ ਦੇ ਪੇਂਟਿੰਗ, ਪੰਜਾਬੀ ਕੈਲੀਗ੍ਰਾਫ਼ੀ, ਭਾਸ਼ਨ, ਕਵਿਤਾ ਅਤੇ ਗਾਇਨ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਮੇਲੇ ਦੇ ਦੂਸਰੇ ਦਿਨ 29 ਨਵੰਬਰ ਨੂੰ ਕੋਰੀਓਗ੍ਰਾਫ਼ੀਆਂ, ਕਵੀਸ਼ਰੀ, ਸਿਆਸੀ ਭੰਡਾਂ ਅਤੇ ਨਾਟਕਾਂ ਤੋਂ ਇਲਾਵਾ ਵੱਖ ਵੱਖ ਹਸਤੀਆਂ ਵਲੋਂ ਇਨਕਲਾਬ ਅਤੇ ਰਾਜ ਵਿਚਲੇ ਅੰਤਰ ਬਾਰੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਮੀਟਿੰਗ ’ਚ ਪ੍ਰਕਾਸ਼ ਸਿੰਘ ਥੋਥੀਆਂ, ਧਰਮ ਸਿੰਘ ਧਿਆਨਪੁਰ, ਚਰਨਜੀਤ ਸਿੰਘ ਰਜਧਾਨ, ਨਵਤੇਜ ਸਿੰਘ ਜੱਬੋਵਾਲ, ਦਲਬੀਰ ਸਿੰਘ ਛੱਜਲਵੱਡੀ, ਗੁਰਿੰਦਰਜੀਤ ਸਿੰਘ ਰਾਜੂ, ਕੰਵਲਜੀਤ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ, ਸੁਰਜੀਤ ਪਲਵਾ, ਰਾਜੇਸ਼ ਕੁਮਾਰ, ਮੰਗਲ ਸਿੰਘ ਟੇਲਰ, ਸਾਹਿਬ ਸਿੰਘ ਸਰਜਾ, ਜਸਪਾਲ ਸਿੰਘ ਟਾਂਗਰਾ, ਕੇਵਲ ਸਿੰਘ ਲੋਹਗੜ੍ਹ ਅਤੇ ਕੰਵਲਜੀਤ ਸਿੰਘ ਧਾਰੜ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।