09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਮਾਜ ਸੇਵੀ ਮਹੰਤ ਰਜਨੀ ਬਣੇ ਇੰਟਕ ਫੈਡਰੇਸ਼ਨ ਬਲਾਕ ਖਮਾਣੋਂ ਦੇ ਪ੍ਰਧਾਨ

Ad Position 21
No active advertisement
ਰਜਨੀ ਮਹੰਤ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਡਾ. ਮਨੋਹਰ ਸਿੰਘ ਅਤੇ ਕਰਮਜੀਤ ਸਿੰਘ ਢੀਂਡਸਾ ਅਤੇ ਨਾਲ ਹੋਰ | ਅਜੀਤ ਤਸਵੀਰ <br/> 06-04-2026
ਖਮਾਣੋਂ, 5 ਅਪੈ੍ਰਲ (ਮਨਮੋਹਣ ਸਿੰਘ ਕਲੇਰ)-ਸਮਾਜ ਸੇਵਕ ਅਤੇ ਕਾਂਗਰਸ ਆਗੂ ਰਜਨੀ ਮਹੰਤ ਨੂੰ ਆਲ ਇੰਡੀਆ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਫੈਡਰੇਸ਼ਨ ਦੇ ਖਮਾਣੋਂ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਆਲ ਇੰਡੀਆ ਨੈਸ਼ਨਲ ਯੂਨੀਅਨ ਕਾਂਗਰਸ (ਇੰਟਕ) ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ ਵਲੋਂ ਜਾਰੀ ਨਿਯੁਕਤੀ ਪੱਤਰ ਅੱਜ ਰਜਨੀ ਮਹੰਤ ਨੂੰ ਇਕ ਮੀਟਿੰਗ ਤੋਂ ਬਾਅਦ ਸੌਂਪਿਆ ਗਿਆ | ਇਸ ਮੌਕੇ ਸੂਬਾ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਜਨੀ ਮਹੰਤ ਦੀਆਂ ਸਮਾਜਿਕ ਗਤੀਵਿਧੀਆਂ ਅਤੇ ਕਾਂਗਰਸ ਪਾਰਟੀ ਲਈ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ | ਵਰਨਣਯੋਗ ਹੈ ਕਿ ਰਜਨੀ ਮਹੰਤ ਲੰਮੇ ਅਰਸੇ ਤੋਂ ਇਸ ਇਲਾਕੇ ਵਿਚ ਸਮਾਜ ਸੇਵਾ ਕਰ ਰਹੇ ਹਨ ਅਤੇ ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਨੇ ਆਪਣੀ ਟੀਮ ਨਾਲ ਜੋ ਸੇਵਾ ਨਿਭਾਈ ਉਸ ਲਈ ਉਨ੍ਹਾਂ ਨੂੰ ਹਰ ਪਾਸੇ ਸਰਾਹਿਆ ਜਾਂਦਾ ਰਿਹਾ ਹੈ | ਜਦਕਿ ਕਰਮਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਰਜਨੀ ਮਹੰਤ ਲੰਮੇ ਸਮੇਂ ਤੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਖ਼ਾਸ ਕਰਕੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਕਈ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਮਜ਼ਦੂਰ ਜਥੇਬੰਦੀਆਂ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਰਜਨੀ ਦੇ ਖਮਾਣੋਂ ਬਲਾਕ ਪ੍ਰਧਾਨ ਬਣਨ ਨਾਲ ਜਿੱਥੇ ਜ਼ਿਲ੍ਹੇ ਵਿਚ ਇੰਟਕ ਅਤੇ ਕਾਂਗਰਸ ਪਾਰਟੀ ਨੂੰ ਬਲ ਮਿਲੇਗਾ ਉੱਥੇ ਖਮਾਣੋਂ ਬਲਾਕ ਵਿਚ ਵੀ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ |
ਨਵ-ਨਿਯੁਕਤ ਬਲਾਕ ਪ੍ਰਧਾਨ ਰਜਨੀ ਮਹੰਤ ਨੇ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ ਦਾ ਇਸ ਨਿਯੁਕਤੀ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇੰਟਕ ਵਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣ ਦਾ ਯਤਨ ਕਰਨਗੇ | ਉਨ੍ਹਾਂ ਅੱਗੇ ਦੱਸਿਆ ਕਿ ਜਲਦੀ ਹੀ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਇੰਟਕ ਫੈਡਰੇਸ਼ਨ ਲਈ ਬਲਾਕ ਪੱਧਰ ਤੇ ਨਿਯੂਕਤੀਆਂ ਕੀਤੀਆਂ ਜਾਣਗੀਆਂ ਤਾਂ ਜੋ ਜ਼ਿਲ੍ਹੇ ਅੰਦਰ ਇੰਟਕ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾ ਸਕੇ | ਡਾ. ਮਨੋਹਰ ਸਿੰਘ ਅਤੇ ਕਰਮਜੀਤ ਸਿੰਘ ਢੀਂਡਸਾ ਵਲੋਂ ਰਜਨੀ ਮਹੰਤ ਨੂੰ ਨਿਯੁਕਤੀ ਪੱਤਰ ਸੌਂਪਣ ਸਮੇਂ ਕਾਂਗਰਸ ਜ਼ਿਲ੍ਹਾ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ, ਪਾਰਟੀ ਆਗੂ ਸੁਰਜੀਤ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਲੋਹਾਰਮਾਜਰਾ, ਕਮਲਜੀਤ ਕੌਰ ਖਮਾਣੋਂ, ਸਾਬਕਾ ਸਰਪੰਚ ਯੂਨੀਅਨ ਪ੍ਰਧਾਨ ਗੁਰਦੀਪ ਸਿੰਘ, ਯੂਥ ਕਾਂਗਰਸ ਆਗੂ ਸ਼ਗਨਪ੍ਰੀਤ ਸਿੰਘ ਅÏਜਲਾ, ਨਿਤਿਨ ਚੜੀ, ਹਰੀਸ਼ ਸੰਘੋਲ, ਗੁਰੀ ਮਹਿਦੂਦਾਂ, ਮਹੰਤ ਬਿੱਲੋ ਅਤੇ ਗੁਰਪ੍ਰੀਤ ਸਿੰਘ ਗੋਲਡੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯਾਤਰੀਆਂ ਦੀ ਸਹੂਲਤ ਲਈ ਅੰਮਿ੍ਤਸਰ-ਨਿਊ ਜਲਪਾਈਗੁੜੀ ਸਪੈਸ਼ਲ ਰੇਲਗੱਡੀ ਦੀ ਮਿਆਦ ਵਧਾਈ <br/> ਅਗਲੀ ਖ਼ਬਰ ਕਾਲਜ ਮੈਗਜ਼ੀਨ 'ਦਿ ਵਰਚੁਜ਼ 2023-25' ਕਾਨਵੋਕੇਸ਼ਨ ਦੌਰਾਨ ਜਾਰੀ
Ad Position 24