09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 06-04-2026
ਅੰਮਿ੍ਤਸਰ, 5 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਨੇ ਆਪਣੇ ਨਵੇਂ ਸੈਸ਼ਨ ਦੀ ਸ਼ੁਰੂਆਤ ਸਰਸਵਤੀ (ਡੀ. ਏ. ਵੀ.) ਗਰਲਜ਼ ਸੀ. ਐੱਸ. ਸਕੂਲ 'ਚ ਹਵਨ-ਯੱਗ ਨਾਲ ਕੀਤੀ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਨੈਨੀਸ਼ ਬਹਿਲ ਨੇ ਵੈਦਿਕ ਰਸਮਾਂ ਅਨੁਸਾਰ ਚਾਰਜ ਸੰਭਾਲਣ ਦੀ ਰਸਮ ਵੀ ਨਿਭਾਈ | ਸਮਾਗਮ 'ਚ ਧਨਵੰਤਰੀ ਹਰਬਜ਼ ਦੇ ਐੱਮ. ਡੀ. ਡਾ. ਜੇ. ਪੀ. ਸਿੰਘ, ਜਗਤ ਜੋਤੀ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਸੁਮਿਤ ਪੁਰੀ, ਟੀ. ਆਰ. ਮਹਾਜਨ, ਜੇ. ਪੀ. ਖੰਨਾ, ਸੁਮਨ ਮਹਾਜਨ, ਸੁਭਾਸ਼ ਮਹਾਜਨ, ਵਿਨੋਦ ਮਹਾਜਨ ਦੇ ਨਾਲ-ਨਾਲ ਸਕੂਲ ਪਿ੍ੰਸੀਪਲ ਇੰਦੂ ਅਰੋੜਾ, ਨੀਲਮ ਰਾਣੀ, ਸ਼ਸ਼ੀ ਸ਼ਰਮਾ, ਨਿਸ਼ਾ ਅਰੋੜਾ, ਮਹਿੰਦਰਪਾਲ ਤੇ ਹੋਰ ਸ਼ਾਮਿਲ ਸਨ | ਪਿ੍ੰਸੀਪਲ ਇੰਦੂ ਅਰੋੜਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਸਮਾਗਮ 'ਚ ਸਕੂਲ 'ਚ ਪੜ੍ਹਦੀਆਂ ਲੜਕੀਆਂ ਨੂੰ ਸਟੇਸ਼ਨਰੀ ਵੀ ਭੇਟ ਕੀਤੀ ਗਈ ਅਤੇ ਸਾਰਿਆਂ ਨੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਧੀਆਂ ਨੂੰ ਸਿੱਖਿਅਤ ਬਣਾਉਣ 'ਤੇ ਜ਼ੋਰ ਦਿੱਤਾ | ਨੈਨੀਸ਼ ਬਹਿਲ ਨੇ ਕਿਹਾ ਕਿ ਧੀਆਂ ਨਾ ਸਿਰਫ਼ ਪਰਿਵਾਰ ਦਾ, ਸਗੋਂ ਦੇਸ਼ ਦਾ ਵੀ ਭਵਿੱਖ ਹਨ | ਇਹੀ ਕਾਰਨ ਹੈ ਕਿ ਕੌਂਸਲ ਹਮੇਸ਼ਾ ਉਨ੍ਹਾਂ ਪ੍ਰਤੀ ਸਹਿਯੋਗੀ ਰਵੱਈਆ ਰੱਖਦੀ ਹੈ | ਉਨ੍ਹਾਂ ਕਿਹਾ ਕਿ ਉਹ ਨਵੀਂ ਜ਼ਿੰਮੇਵਾਰੀ ਨੂੰ ਬਿਹਤਰ ਢੰਗ ਨਾਲ ਨਿਭਾਉਣਗੇ ਅਤੇ ਸਮਾਜ ਅਤੇ ਦੇਸ਼ ਦੇ ਭਲੇ ਲਈ ਕੰਮ ਕਰਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਹਰਇਕਬਾਲ ਸਿੰਘ ਤੇ ਮੌਜੂਦਾ ਸਰਪੰਚ ਮਨਜੀਤ ਕੌਰ ਸਮੇਤ ਪੰਚਾਇਤ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਸਮਾਜ ਸੇਵਕ ਗੁਰਬੀਰ ਸਿੰਘ ਮੁਰਾਦਪੁਰ ਨਾਲ ਰਣੀਕੇ ਵਲੋਂ ਦੁੱਖ ਪ੍ਰਗਟ <br/>
Ad Position 24