12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਤਹਿਸੀਲਦਾਰ ਜੇ.ਪੀ. ਸਲਵਾਨ ਮੁੜ ਬਣੇ ਸੇਵਾ ਭਾਰਤੀ ਸੰਗਠਨ ਦੇ ਮਹਾਂਨਗਰ ਪ੍ਰਧਾਨ

Ad Position 21
No active advertisement
ਅਜੀਤ ਡੈਸਕ 08-04-2026
ਅੰਮਿ੍ਤਸਰ, 7 ਅ੍ਰਪੈਲ (ਰੇਸ਼ਮ ਸਿੰਘ, ਰਾਜੇਸ਼ ਕੁਮਾਰ ਸ਼ਰਮਾ)-ਲੋਕ ਸੇਵਾ ਲਈ ਵਕਾਰੀ ਸੰਸਥਾ ਵਜੋਂ ਜਾਣੀ ਜਾਂਦੀ ਸੇਵਾ ਭਾਰਤੀ ਦੇ ਮਹਾਂਨਗਰ ਪ੍ਰਧਾਨ ਵਜੋਂ ਤਹਿਸੀਲਦਾਰ ਜੇ.ਪੀ. ਸਲਵਾਨ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਚੁਣ ਲਿਆ ਗਿਆ ਹੈ | ਇਹ ਫੈਸਲਾ ਸਮੁਚੇ ਮਹਾਂਨਗਰ ਇਕਾਈ ਦੀ ਇਥੇ ਮਦਨ ਲਾਲ ਢੀਂਗਰਾ ਯਾਦਗਾਰੀ ਹਾਲ ਵਿਖੇ ਹੋਈ ਪੁਨਰਗਠਨ ਮੀਟਿੰਗ ਉਪਰੰਤ ਲਿਆ ਗਿਆ ਹੈ | ਮਿਲੇ ਵੇਰਵਿਆਂ ਅਨੁਸਾਰ ਇਹ ਮੀਟਿੰਗ ਪ੍ਰਾਰਥਨਾ ਨਾਲ ਸ਼ੁਰੂ ਹੋਈ ਤੇ ਇਸ ਦਾ ਸੰਚਾਲਨ ਦੀਪਕ ਨੰਦਾ ਨੇ ਕਰਦਿਆਂ ਪਹਿਲੇ ਤੇ ਨਵੇਂ ਅਹੁਦੇਦਾਰਾਂ ਤੇ ਮੈਂਬਰਾਂ ਦੀ ਆਪਸੀ ਜਾਣ ਪਹਿਚਾਣ ਕੀਤੀ | ਇਸ ਮੌਕੇ ਪ੍ਰਧਾਨ ਸ੍ਰੀ ਸਲਵਾਨ ਨੇ ਪਿਛਲੇ ਸਾਲਾਂ ਦਾ ਲੇਖਾ ਜੋਖਾ ਪੇਸ਼ ਕੀਤਾ ਅਤੇ ਮਿਲ ਕੇ ਕੰਮ ਕਰਨ ਤੇ ਉਨ੍ਹਾਂ ਨੂੰ ਬਤੌਰ ਪ੍ਰਧਾਨ ਸਹਿਯੋਗ ਦੇਣ ਲੲਾੀ ਧੰਨਵਾਦ ਕੀਤਾ | ਇਸ ਤੋਂ ਬਾਅਦ ਸੂਬਾ ਸੰਗਠਨ ਸਕੱਤਰ ਸ੍ਰੀ ਸੰਜੀਵ ਕੁਮਾਰ ਨੇ 2026-2029 ਕਾਰਜਕਾਲ ਲਈ ਪੁਨਰਗਠਨ ਪ੍ਰਕਿਰਿਆ ਸ਼ੁਰੂ ਕੀਤੀ | ਇਸ ਮੌਕੇ ਸਰਬਸੰਮਤੀ ਨਾਲ ਇੱਕ ਨਵੀਂ ਕਾਰਜਕਾਰੀ ਕਮੇਟੀ ਬਣਾਈ ਗਈ, ਜਿਸ ਵਿਚ ਸ਼੍ਰੀ ਜੇ.ਪੀ. ਸਲਵਾਨ (ਸੇਵਾਮੁਕਤ ਤਹਿਸੀਲਦਾਰ) ਨੂੰ ਪ੍ਰਧਾਨ ਚੁਣਿਆ ਗਿਆ | ਉਨ੍ਹਾਂ ਤੋਂ ਇਲਾਵਾ ਡਾ. ਮੋਨਾ ਤੁਲੀ ਅਤੇ ਸ਼੍ਰੀ ਗੌਤਮ ਗੰਭੀਰ ਨੂੰ ਉਪ ਪ੍ਰਧਾਨ, ਦੀਪਕ ਨੰਦਾ ਨੂੰ ਵਿਭਾਗ ਸਕੱਤਰ, ਸੁਰੇਂਦਰ ਭੰਡਾਰੀ ਨੂੰ ਜਨਰਲ ਸਕੱਤਰ, ਈਵਾਨ ਕਪੂਰ ਅਤੇ ਬੀ.ਡੀ. ਮੰਨਨ ਨੂੰ ਸਕੱਤਰ, ਰੋਹਿਤ ਖੰਨਾ ਨੂੰ ਖਜ਼ਾਨਚੀ, ਰਾਜੇਸ਼ ਸ਼ਰਮਾ ਨੂੰ ਦਫਤਰ ਸਕੱਤਰ ਅਤੇ ਸ਼੍ਰੀ ਨਿਪੁੰਨ ਸ਼ਰਮਾ ਨੂੰ ਸੋਸ਼ਲ ਮੀਡੀਆ ਮੁਖੀ ਨਿਯੁਕਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਦਾਖ਼ਲਾ ਪ੍ਰਕਿਰਿਆ ਸ਼ੁਰੂ • ਸ਼ੋ੍ਰਮਣੀ ਕਮੇਟੀ ਦੀ ਸਰਪ੍ਰਸਤੀ ਹ... ਅਗਲੀ ਖ਼ਬਰ ਸਪਰਿੰਗ ਡੇਲ ਸਕੂਲ ਵਲੋਂ 'ਪਰਸਨਲ ਬ੍ਰਾਂਡਿੰਗ ਦੀ ਤਾਕਤ' ਦੇ ਵਿਸ਼ੇ 'ਤੇ ਸੈਸ਼ਨ ਕਰਵਾਇਆ • ਪ੍ਰਮੁੱਖ ਮਾਰਕੀਟਿੰਗ ਮਾਹਿ...
Ad Position 24