12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸਪਰਿੰਗ ਡੇਲ ਸਕੂਲ ਵਲੋਂ 'ਪਰਸਨਲ ਬ੍ਰਾਂਡਿੰਗ ਦੀ ਤਾਕਤ' ਦੇ ਵਿਸ਼ੇ 'ਤੇ ਸੈਸ਼ਨ ਕਰਵਾਇਆ • ਪ੍ਰਮੁੱਖ ਮਾਰਕੀਟਿੰਗ ਮਾਹਿਰ ਅਤੇ ਬ੍ਰਾਂਡ ਰਣਨੀਤੀਕਾਰ ਸੁਹੇਲ ਸੇਠ ਨੇ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 08-04-2026
ਅੰਮਿ੍ਤਸਰ, 7 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਵਲੋਂ ਅੱਜ ਪ੍ਰਮੁੱਖ ਮਾਰਕੀਟਿੰਗ ਮਾਹਿਰ ਅਤੇ ਬ੍ਰਾਂਡ ਰਣਨੀਤੀਕਾਰ ਸੁਹੇਲ ਸੇਠ ਨਾਲ ਇਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਵਲੋਂ ਕਰਵਾਏ ਗਏ ਇਸ ਦਿਲਚਸਪ ਅਤੇ ਗਿਆਨਵਰਧਕ ਸੈਸ਼ਨ ਨੂੰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਬੁੱਧੀਜੀਵੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ | ਸੰਧੂ ਨੇ ਕਿਹਾ ਕਿ ਇਹ ਪ੍ਰੋਗਰਾਮ ਮੁੱਖ ਤੌਰ 'ਤੇ 'ਪਰਸਨਲ ਬ੍ਰਾਂਡਿੰਗ ਦੀ ਤਾਕਤ' ਦੇ ਵਿਸ਼ੇ 'ਤੇ ਕੇਂਦਰਿਤ ਸੀ, ਜਿਸ ਨੇ ਸ਼ੁਰੂਆਤੀ ਅਸਫਲਤਾਵਾਂ ਨੂੰ ਸੰਭਾਲਣ, ਆਪਣੇ ਆਪ ਨੂੰ ਨਵੇਂ ਸਿਰੇ ਤੋਂ ਘੜਨ, ਲਚਕੀਲੇਪਣ ਅਤੇ ਪ੍ਰਸੰਗਿਕ ਬਣੇ ਰਹਿਣ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ | ਸੰਧੂ ਨੇ ਦੱਸਿਆ ਕਿ ਇਹ ਸੈਸ਼ਨ ਸਵਾਲ-ਜਵਾਬ ਦੇ ਦੌਰ ਨਾਲ ਸਮਾਪਤ ਹੋਇਆ, ਜਿਸ 'ਚ ਵਿਦਿਆਰਥੀਆਂ ਅਤੇ ਬ੍ਰਾਂਡਿੰਗ ਦੇ ਉਤਸਾਹੀਆਂ ਸ਼ੌਕੀਨਾਂ ਨੇ ਆਪਣੇ ਸਵਾਲ ਪੁੱਛੇ ਗਏ | ਇਸ ਦੌਰਾਨ ਸੁਹੇਲ ਸੇਠ ਨੇ ਕਿਹਾ ਕਿ ਇਸ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ 'ਪਰਸਨਲ ਬ੍ਰਾਂਡਿੰਗ' ਦੀ ਸ਼ਕਤੀ ਅਤੇ ਅਜੋਕੇ ਮੁਕਾਬਲੇਬਾਜ਼ੀ ਦੇ ਦੌਰ 'ਚ ਆਪਣੀ ਮਹੱਤਤਾ ਬਰਕਰਾਰ ਰੱਖਣ ਬਾਰੇ ਸਿੱਧੀ ਜਾਣਕਾਰੀ ਦੇਣਾ ਸੀ | ਸਮਾਗਮ ਦੇ ਅੰਤ 'ਚ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਦੀ ਡਾਇਰੈਕਟਰ ਡਾ. ਕਿਰਤ ਸੰਧੂ ਚੀਮਾ ਨੇ ਸੁਹੇਲ ਸੇਠ ਵਲੋਂ ਸਾਂਝੀ ਕੀਤੀ ਕੀਮਤੀ ਜਾਣਕਾਰੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਉਪਰੰਤ ਡਾ. ਕੀਰਤ ਸੰਧੂ ਚੀਮਾ ਅਤੇ ਸਕੂਲ ਦੇ ਪਿ੍ੰਸੀਪਲ ਰਾਜੀਵ ਕੁਮਾਰ ਸ਼ਰਮਾ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਤਹਿਸੀਲਦਾਰ ਜੇ.ਪੀ. ਸਲਵਾਨ ਮੁੜ ਬਣੇ ਸੇਵਾ ਭਾਰਤੀ ਸੰਗਠਨ ਦੇ ਮਹਾਂਨਗਰ ਪ੍ਰਧਾਨ ਅਗਲੀ ਖ਼ਬਰ ਹੈਰੋਇਨ ਸਮੇਤ 2 ਨੌਜਵਾਨ ਕਾਬੂ
Ad Position 24