ਅੰਮਿ੍ਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਅੱਜ ਅੰਮਿ੍ਤਸਰ ਦੌਰੇ 'ਤੇ ਪੱੁਜੇ | ਜੰਮੂ ਤਵੀ ਐਕਸਪੈ੍ਰਸ 'ਚ ਦਿੱਲੀ ਤੋਂ ਅੰਮਿ੍ਤਸਰ ਵਿਸ਼ੇਸ਼ ਕੋਚ 'ਚ ਸਵਾਰ ਜੀ. ਐਮ. ਪਾਂਡੇ ਦਾ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਪੁੱਜਣ 'ਤੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡੀ. ਆਰ. ਐਮ. ਸੰਜੀਵ ਕੁਮਾਰ ਸਮੇਤ ਹੋਰਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਨੇ ਅੰਮਿ੍ਤਸਰ ਰੇਲਵੇ ਸਟੇਸ਼ਨ 'ਚ ਵਿਕਾਸ ਕਾਰਜਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਪਾਰਸਲ ਵਿਭਾਗ, ਬੁਕਿੰਗ ਰੂਮ, ਟੀ.ਟੀ. ਰਨਿੰਗ ਰੂਮ, ਸੀ. ਆਈ. ਟੀ. ਅਤੇ ਗੋਲਬਾਗ ਸਾਈਡ ਰਿਜ਼ਰਵੇਸ਼ਨ ਬੁਕਿੰਗ ਕਾਉਂਟਰ ਦਾ ਦੌਰਾ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਰੀਗੋ ਬਿ੍ਜ ਦੇ ਚੱਲ ਰਹੇ ਨਿਰਮਾਣ ਕਾਰਜ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸਦਾ ਮਿੱਥੇ ਸਮੇਂ 'ਤੇ ਨਿਰਮਾਣ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਆ ਰਹੀ ਪੇ੍ਰਸ਼ਾਨੀ ਦਾ ਹੱਲ ਹੋ ਸਕੇ | ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਦੌਰੇ ਤੋਂ ਬਾਅਦ ਉਨ੍ਹਾਂ ਅੰਮਿ੍ਤਸਰ ਬਿਆਸ ਰੇਲਵੇ ਸਟੇਸ਼ਨ ਵਿਚਾਲੇ ਚੱਲ ਰਹੇ ਕਾਰਜਾਂ ਦਾ ਵੀ ਦੌਰਾ ਕੀਤਾ | ਇਸ ਤੋਂ ਪਹਿਲਾਂ ਜੀ. ਐੱਮ. ਰਾਜੇਸ਼ ਕੁਮਾਰ ਪਾਂਡੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ |