ਬਾਬਾ ਬਕਾਲਾ ਸਾਹਿਬ, 7 ਅਪ੍ਰੈਲ (ਰਾਜਨ)-ਸਿਹਤ ਵਿਭਾਗ ਵਿਚ 39 ਸਾਲ 2 ਮਹੀਨੇ ਸਰਵਿਸ ਕਰਕੇ ਸੇਵਾਮੁਕਤ ਹੋਏ ਨਵਦੀਪ ਸਿੰਘ ਚੀਮਾ ਨੂੰ ਜ਼ਿਲ੍ਹਾ ਅੰਮਿ੍ਤਸਰ ਦੇ ਏ.ਐਮ.ਓ. ਤੇ ਐਸ.ਆਈ. ਨੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਹਾਇਕ ਮਲੇਰੀਆ ਅਫ਼ਸਰ ਪੰਜਾਬ ਦੇ ਪ੍ਰਧਾਨ ਗੁਰਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਨਵਦੀਪ ਸਿੰਘ ਚੀਮਾ ਨੇ ਫਰਵਰੀ 1987 ਤੋਂ ਪੀ.ਐਚ.ਸੀ. ਪਾਂਛਟ ਜ਼ਿਲ੍ਹਾ ਕਪੂਰਥਲਾ ਤੋਂ ਬਤੌਰ ਐਮ.ਪੀ.ਐਚ.ਡਬਲਿਊ. ਆਪਣੀ ਡਿਊਟੀ ਦੀ ਸ਼ੁਰੂਆਤ ਕੀਤੀ ਤੇ ਫੇਰ 2008 ਵਿਚ ਪ੍ਰਮੋਟ ਹੋ ਕੇ ਐਸ.ਆਈ. ਬਣੇ ਤੇ ਬਾਬਾ ਬਕਾਲਾ ਸਾਹਿਬ ਵਿਚ 2010 ਤੋਂ ਬਤੌਰ ਐਸ.ਐਮ.ਆਈ. ਆਪਣੀਆਂ ਸੇਵਾਵਾਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਇਨ੍ਹਾਂ ਨੇ ਲੋਕਾਂ ਦੀ ਵਧ-ਚੜ੍ਹ ਕੇ ਸੇਵਾ ਕੀਤੀ ਤੇ ਇਨ੍ਹਾਂ ਨੂੰ ਉਸ ਵੇਲੇ ਦੇ ਸਿਹਤ ਮੰਤਰੀ ਨੇ ਪ੍ਰਸੰਸਾ ਪੱਤਰ ਦੇ ਕੇ ਸਰਾਹਨਾ ਕੀਤੀ | ਇਸ ਮੌਕੇ ਸਾਰੇ ਸਟਾਫ਼ ਵਲੋਂ ਉਨ੍ਹਾਂ ਨੂੰ ਤੇ ਪਰਿਵਾਰ ਨੂੰ ਸ਼ਾਨਦਾਰ ਤੋਹਫ਼ੇ ਦਿੱਤੇ ਗਏ | ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ. ਹਰਭਜਨ ਸਿੰਘ ਸੰਧੂ, ਸ. ਹਰਦਿਆਲ ਸਿੰਘ ਸੰਧੂ ਮਾੜੀਮੇਘਾ, ਹੋਟਲ, ਡੀ.ਐਨ.ਆਰ. ਵਾਲੇ, ਗੁਰਭੇਜ ਸਿੰਘ ਸੰਧੂ, ਹਰਮਨਦੀਪ ਸਿੰਘ ਚੀਮਾ, ਹਰਪ੍ਰੀਤ ਕੌਰ ਚੀਮਾ, ਸਲਵਿੰਦਰ ਸਿੰਘ ਸੰਧੂ ਏ.ਐਮ.ਓ., ਅਜਮੇਰ ਸਿੰਘ ਸੋਹੀ ਤਰਸਿੱਕਾ, ਬਲਜੀਤ ਸਿੰਘ ਮਾਨਾਂਵਾਲਾ, ਪਿ੍ਤਪਾਲ ਸਿੰਘ ਬਾਜਵਾ, ਸੁਖਦੇਵ ਸਿੰਘ ਭੁੱਲਰ, ਹਰਵਿੰਦਰ ਸਿੰਘ ਬੱਲ, ਸੁਖਵੰਤ ਸਿੰਘ ਬੱਲ, ਵਿਰਸਾ ਸਿੰਘ ਪੰਨੂ, ਬਲਕਾਰ ਸਿੰਘ ਬੱਲ, ਗੁਰਵਿੰਦਰ ਸਿੰਘ, ਵਰਿੰਦਰਜੀਤ ਸਿੰਘ ਚਾਹਲ, ਭੁਪਿੰਦਰ ਸਿੰਘ ਸਿੱਧਵਾਂ, ਸਰਬਜੀਤ ਸੰਧੂ, ਰਜਿੰਦਰ ਸਿੰਘ ਤੇ ਸਟਾਫ਼ ਹਾਜ਼ਰ ਸੀ |