23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਤਲਬੀਰ ਗਿੱਲ ਨੇ ਹਲਕੇ ਦੇ ਪਿੰਡ ਸੋਹੀਆਂ ਕਲਾਂ ਆਬਾਦੀ ਵਰਪਾਲ 'ਚ 'ਸੰਵਾਂਦ' ਤਹਿਤ ਕੀਤੀ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 13-04-2026
ਮਜੀਠਾ, 12 ਅਪ੍ਰੈਲ (ਜਗਤਾਰ ਸਿੰਘ ਸਹਿਮੀ) -ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੂਬਾ ਪੱਧਰੀ ਜਨ ਸੰਪਰਕ ਮੁਹਿੰਮ 'ਸੰਵਾਦ' ਤਹਿਤ ਹਲਕਾ ਮਜੀਠਾ ਦੇ ਪਿੰਡ ਅਬਾਦੀ ਵਰਪਾਲ (ਸੋਹੀਆਂ ਕਲਾਂ) ਵਿਖੇ ਇੱਕ ਵੱਡੀ ਇਕੱਤਰਤਾ ਆਯੋਜਿਤ ਕੀਤੀ ਗਈ | ਇਸ ਇਕੱਤਰਤਾ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, 'ਪਿਛਲੇ ਚਾਰ ਸਾਲਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਤਿਹਾਸਕ ਲੋਕ-ਪੱਖੀ ਕੰਮ ਕੀਤੇ ਹਨ | ਸਰਕਾਰ ਨੇ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ | ਉਨ੍ਹਾਂ ਕਿਹਾ ਇਸ ਮੁਹਿੰਮ ਰਾਹੀਂ ਆਮ ਆਦਮੀ ਪਾਰਟੀ ਪੰਜਾਬ ਭਰ ਵਿਚ ਲੋਕਾਂ ਨਾਲ ਸਿੱਧਾ ਸੰਵਾਦ ਕਰ ਰਹੀ ਹੈ ਤਾਂ ਜੋ ਸਰਕਾਰ ਦੀਆਂ ਉਪਲਬਧੀਆਂ ਘਰ-ਘਰ ਤੱਕ ਪਹੁੰਚਾਈਆਂ ਜਾ ਸਕਣ | ਇਸੋ ਮੌਕੇ ਇਕੱਤਰਤਾ ਵਿਚ ਬਲਜਿੰਦਰ ਸਿੰਘ ਛੀਨਾ, ਸੁੱਖਵਿੰਦਰ ਸਿੰਘ ਸੋਹੀ ਪੰਚ, ਸੁਰਜੀਤ ਸਿੰਘ ਸੁਖਚੈਨ ਸਿੰਘ ਜਿਲਾ ਪ੍ਰਧਾਨ, ਸ਼ਮਸ਼ੇਰ ਸਿੰਘ ਪ੍ਰਧਾਨ, ਬੀਬੀ ਸੁਰਿੰਦਰ ਕੌਰ, ਸਿਮਰਜੀਤ ਸਿੰਘ ਮੈਂਬਰ, ਜਰਨੈਲ ਸਿੰਘ, ਗੁਰਵੇਲ ਸਿੰਘ, ਸੁਖਵੰਤ ਸਿੰਘ ਕੈਰੋ, ਹਰਪ੍ਰੀਤ ਕੌਰ ਮੈਂਬਰ, ਸੁਖਚੈਨ ਸਿੰਘ ਫੌਜੀ, ਮਾ ਹਰਚਰਨ ਸਿੰਘ, ਬਲਵੰਤ ਸਿੰਘ ਮੈਂਬਰ, ਗੁਰਭੇਜ ਸਿੰਘ ਰੰਧਾਵਾ, ਗੁਰਚਰਨ ਸਿੰਘ ਦੋਧੀ ਬਲਵੰਤ ਸਿੰਘ ਸਾਬਕਾ ਪੰਚ, ਮੇਜਰ ਸਿੰਘ ਪ੍ਰਧਾਨ, ਸਰਪੰਚ ਗੁਰਭੇਜ ਸਿੰਘ ਦਬੁਰਜੀ ਬਲਰਾਜ ਸਿੰਘ ਦਬੁਰਜੀ ਗਿਆਨ ਸਿੰਘ ਪੰਚ, ਪਰਮਜੀਤ ਕੌਰ ਪੰਪ, ਸਤਿੰਦਰ ਕੌਰ ਪੰਚ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 8ਵੀਂ ਦੇ ਨਤੀਜੇ 'ਚ ਦਸਮੇਸ਼ ਸਕੂਲ, ਬਾਬਾ ਬਕਾਲਾ ਸਾਹਿਬ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਹਾਈ ਸਕੂਲ ਮਹਿਤਾ ਦਾ ਨਤੀਜਾ ਸ਼ਾਨਦਾਰ
Ad Position 24