23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

8ਵੀਂ ਦੇ ਨਤੀਜੇ 'ਚ ਦਸਮੇਸ਼ ਸਕੂਲ, ਬਾਬਾ ਬਕਾਲਾ ਸਾਹਿਬ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 13-04-2026
ਬਾਬਾ ਬਕਾਲਾ ਸਾਹਿਬ, 12 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਦੇ ਅੱਠਵੀਂ ਜਮਾਤ ਦੇ ਨਤੀਜੇ ਘੋਸ਼ਿਤ ਹੋਣ ਉਪਰੰਤ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਟਾਪਰ ਪੰਜ ਸਥਾਨ ਹਾਸਿਲ ਕੀਤੇ ਹਨ | ਸਕੂਲ ਦੇ ਵਿਦਿਆਰਥੀ ਪਹਿਲਾ ਸਥਾਨ ਗੁਰਪ੍ਰੀਤ ਕੌਰ (ਪਿਤਾ ਹਰਪਾਲ ਸਿੰਘ) ਨੇ 579/600 ਅੰਕ (96.4%) ਨਾਲ ਹਾਸਿਲ ਕਰਕੇ ਸਭ ਨੂੰ ਮਾਣ ਮਹਿਸੂਸ ਕਰਵਾਇਆ | ਦੂਜਾ ਸਥਾਨ ਅਰਮਾਨਦੀਪ ਕੌਰ (ਪਿਤਾ ਪਵਨਪ੍ਰੀਤ ਸਿੰਘ) ਨੇ 567/600 ਅੰਕ (94.5%) ਨਾਲ ਪ੍ਰਾਪਤ ਕੀਤਾ | ਤੀਜਾ ਸਥਾਨ ਰੁਬਲਪ੍ਰੀਤ ਕੌਰ (ਪਿਤਾ ਮਹਿੰਦਰ ਸਿੰਘ) ਨੇ 560/600 ਅੰਕ (93.3%) ਨਾਲ ਹਾਸਲ ਕੀਤਾ | ਚੌਥੇ ਸਥਾਨ 'ਤੇ ਮਨਪ੍ਰੀਤ ਕੌਰ (ਪਿਤਾ ਸਰਬਜੀਤ ਸਿੰਘ) ਨੇ 559/600 ਅੰਕ (93.1%) ਪ੍ਰਾਪਤ ਕੀਤੇ, ਜਦਕਿ ਪੰਜਵਾਂ ਸਥਾਨ ਸਹਿਜਪ੍ਰੀਤ ਕੌਰ (ਪਿਤਾ ਕੁਲਵਿੰਦਰ ਸਿੰਘ) ਨੇ 557/600 ਅੰਕ (92.8%) ਨਾਲ ਹਾਸਲ ਕੀਤਾ | ਇਸ ਤੋਂ ਇਲਾਵਾ, ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੀ ਉੱਤਮ ਪ੍ਰਦਰਸ਼ਨ ਕਰਦੇ ਹੋਏ ਵਧੀਆ ਨਤੀਜੇ ਹਾਸਿਲ ਕੀਤੇ | ਕੁੱਲ 30 ਵਿਦਿਆਰਥੀਆਂ ਨੇ 70 ਤੋਂ 80% ਅੰਕ ਹਾਸਿਲ ਕੀਤੇ, 20 ਵਿਦਿਆਰਥੀਆਂ ਨੇ 80 ਤੋਂ 90% ਅੰਕ ਪ੍ਰਾਪਤ ਕੀਤੇ ਅਤੇ 15 ਵਿਦਿਆਰਥੀਆਂ ਨੇ 90 ਤੋਂ 100% ਅੰਕ ਹਾਸਲ ਕਰਕੇ ਸਕੂਲ ਦੀ ਸ਼ਾਨ ਵਧਾਈ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਕੁਲਬੀਰ ਸਿੰਘ ਮਾਨ ਅਤੇ ਪਿ੍ੰਸੀਪਲ ਸ਼੍ਰੀਮਤੀ ਹਰਵਿੰਦਰ ਕੌਰ ਵਲੋਂ ਟਾਪਰ ਵਿਦਿਆਰਥੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਵਲੋਂ ਟਿਊਬਵੈੱਲਾਂ ਦੀ ਬਿਜਲੀ ਸਵੇਰੇ 4 ਤੋਂ 8 ਤੱਕ ਦੇਣ ਦੀ ਮੰਗ ਅਗਲੀ ਖ਼ਬਰ ਤਲਬੀਰ ਗਿੱਲ ਨੇ ਹਲਕੇ ਦੇ ਪਿੰਡ ਸੋਹੀਆਂ ਕਲਾਂ ਆਬਾਦੀ ਵਰਪਾਲ 'ਚ 'ਸੰਵਾਂਦ' ਤਹਿਤ ਕੀਤੀ ਇਕੱਤਰਤਾ <br/>
Ad Position 24