ਅੰਮਿ੍ਤਸਰ, 12 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ | ਇਸ ਮÏਕੇ ਜਿੱਥੇ ਵਿਦਿਆਰਥੀਆਂ ਨੂੰ ਸਿੱਖੀ ਦੇ ਗÏਰਵਮਈ ਇਤਿਹਾਸ ਨਾਲ ਜੋੜਨ ਲਈ ਦਸਤਾਰ-ਇਲਾਹੀ ਦਾਤ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਉਥੇ ਹੀ ਨÏਜਵਾਨੀ ਵਿਚ ਦਸਤਾਰ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ 'ਸੁੰਦਰ ਦਸਤਾਰ/ਦੁਮਾਲਾ ਸਜਾਉਣ ਦੇ ਮੁਕਾਬਲੇ' ਖਿੱਚ ਦਾ ਕੇਂਦਰ ਰਹੇ | ਸਮਾਗਮ ਦÏਰਾਨ ਗਿਆਨੀ ਹਰਮਿੱਤਰ ਸਿੰਘ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਸ਼ੇਸ਼ ਬੁਲਾਰੇ ਵਜੋਂ ਵਿਦਿਆਰਥੀਆਂ ਦੇ ਰੂਬਰੂ ਹੋਏ | ਸਮਾਗਮ ਦÏਰਾਨ ਉਨਾਂ ਨੇ ਕਿਹਾ ਕਿ ਖਾਲਸਾ ਅਕਾਲ ਪੁਰਖ ਦੀ ਫÏਜ ਹੈ ਤੇ ਦਸਤਾਰ ਸਿੱਖ ਧਰਮ ਵਿਚ ਕੇਵਲ ਇਕ ਪਹਿਰਾਵਾ ਨਹੀਂ, ਸਗੋਂ ਬਹਾਦਰੀ ਦਾ ਪ੍ਰਤੀਕ ਅਤੇ ਗੁਰੂ ਸਾਹਿਬ ਵਲੋਂ ਬਖਸ਼ਿਆ ਰੂਹਾਨੀਅਤ ਦਾ ਤਾਜ ਹੈ | ਕਾਲਜ ਵਿਚ ਕਰਵਾਏ ਦਸਤਾਰ ਮੁਕਾਬਲਿਆਂ ਕਾਲਜ ਤੇ ਇਲਾਕੇ ਦੇ ਅਲੱਗ ਅਲੱਗ ਸਕੂਲਾਂ ਦੇ ਲਗਪਗ 150 ਦੇ ਕਰੀਬ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਕਾਲਜ ਦੇ ਪਿ੍ੰਸੀਪਲ ਡਾ. ਕੁਲਵਿੰਦਰ ਸਿੰਘ ਨੇ ਇਸ ਮÏਕੇ ਦੱਸਿਆ ਕਿ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਸਿੱਖਿਆ ਤੇ ਧਰਮ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਵੀ ਜਾਵੇ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਵਿੱਢੀ 'ਦਸਤਾਰ ਮੁਹਿੰਮ' ਤਹਿਤ ਅੱਜ ਇਹ ਮੁਕਾਬਲੇ ਕਰਵਾਏ ਗਏ ਹਨ | ਉਨ੍ਹਾਂ ਵਿਸ਼ੇਸ਼ ਤÏਰ 'ਤੇ ਜ਼ਿਕਰ ਕੀਤਾ ਕਿ ਕਾਲਜ ਵਿਚ ਅੰਮਿ੍ਤਧਾਰੀ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਖਾਸ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ | ਪ੍ਰੋਗਰਾਮ ਵਿਚ ਵਿਦਿਆਰਥੀਆਂ ਦੇ ਮਾਪਿਆਂ ਤੇ ਇਲਾਕੇ ਦੇ ਸਕੂਲ ਮੁਖੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਕਾਲਜ ਪ੍ਰਬੰਧਕਾਂ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਤੇ ਸਹਿਯੋਗ ਦੇਣ ਵਾਲੇ ਸਕੂਲ ਮੁਖੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਅਹਿਦ ਲਿਆ | ਇਹ ਸਮਾਗਮ ਨÏਜਵਾਨਾਂ ਵਿਚ ਨਵਾਂ ਜੋਸ਼ ਤੇ ਸਿੱਖੀ ਪ੍ਰਤੀ ਜਜ਼ਬਾ ਪੈਦਾ ਕਰਨ ਵਿਚ ਕਾਮਯਾਬ ਰਿਹਾ | ਮੁਕਾਬਲਿਆਂ ਵਿਚ ਜਜਮੈਟ ਦੀ ਭੂਮਿਕਾ ਪ੍ਰÏਡਾ ਇਕਵਿੰਦਰਪਾਲ ਸਿੰਘ ਤੇ ਪ੍ਰੋ. ਜਗਤੇਸ਼ਵਰ ਸਿੰਘ ਨੇ ਨਿਭਾਈ | ਆਖਿਰ ਵਿਚ ਮੁਕਾਬਲੇ 'ਚ ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ ਦੇਕੇ ਸਨਮਾਨਿਤ ਕੀਤਾ ਅਤੇ ਹਿੱਸਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਹÏਸਲਾ ਅਵਜਾਈ ਕੀਤੀ ਗਈ | ਕਾਲਜ ਪਿ੍ੰਸੀਪਲ ਤੇ ਸਟਾਫ ਵਲੋਂ ਗਿਆਨੀ ਹਰਮਿੱਤਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਡਾ. ਗੁਰਹੰਸ ਸਿੰਘ ਨੇ ਨਿਭਾਈ | ਇਸ ਮÏਕੇ ਦਿਲਬਾਗ ਸਿੰਘ ਮੀਤ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਕਾਲਜ ਰਜਿਸਟਰਾਰ ਪ੍ਰੋ. ਜਤਿੰਦਰ ਕÏਰ, ਡਾ. ਹਰਜੀਵ ਕÏਰ, ਡਾ. ਗੁਰਜੰਟ ਸਿੰਘ, ਪ੍ਰੋ. ਸਾਹਿਬ ਸਿੰਘ, ਪ੍ਰੋ. ਜੀਵਨਜੋਤੀ, ਪ੍ਰੋ. ਹਰਿੰਦਰਪਾਲ ਸਿੰਘ ਤੇ ਕਾਲਜ ਸੁਪਰਟਡੈਂਟ ਜਸਪਾਲ ਸਿੰਘ ਹਾਜ਼ਰ ਸਨ |