12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਐੱਸ.ਡੀ.ਐਮ. ਅਜਨਾਲਾ ਨੇ ਅਨਾਜ ਮੰਡੀ ਚਮਿਆਰੀ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ <br/>

Ad Position 21
No active advertisement
ਅਜੀਤ ਡੈਸਕ 15-04-2026
ਚਮਿਆਰੀ, 14 ਅਪ੍ਰੈਲ (ਜਗਪ੍ਰੀਤ ਸਿੰਘ)-ਅਨਾਜ ਮੰਡੀ ਚਮਿਆਰੀ ਵਿਚ ਆਈ ਕਣਕ ਦੀ ਖ਼ਰੀਦ ਸਰਕਾਰੀ ਏਜੰਸੀ ਪਨਗ੍ਰੇਨ ਵਲੋਂ ਐੱਸ.ਡੀ.ਐਮ. ਅਜਨਾਲਾ ਅਸ਼ੋਕ ਕੁਮਾਰ, ਸਕੱਤਰ ਅਮਨਦੀਪ ਸਿੰਘ ਕੌੜਾ, ਇੰਸਪੈਕਟਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮੰਡੀ ਵਿਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਖ਼ਰੀਦ ਦੌਰਾਨ ਕਿਸਾਨਾਂ ਤੇ ਅੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਗੁਰਜੰਟ ਸਿੰਘ ਸੋਹੀ, ਗੁਰਪ੍ਰੀਤ ਸਿੰਘ ਢਿੱਲੋਂ ਚਮਿਆਰੀ, ਸੁਖਰਾਜ ਸਿੰਘ ਛਿੰਨਾ, ਜ਼ੈਲਦਾਰ ਜਰਨੈਲ ਸਿੰਘ ਵੜੈਚ, ਮੁਖਤਾਰ ਸਿੰਘ ਮੁਕਾਮ, ਸੁਖਰਾਜ ਸਿੰਘ ਬਰਾੜ ਨਵਾਂ ਪਿੰਡ, ਕਿਸਾਨ ਹਰਪਾਲ ਸਿੰਘ ਰਾਏਪੁਰ, ਨਿਰਮਲ ਸਿੰਘ ਸੋਹਲ, ਗੁਰਦੇਵ ਸਿੰਘ ਸੰਧੂ, ਮਨਵੀਰ ਸਿੰਘ ਰਵੀ ਬੱਲ, ਅਰਜਨ ਸਿੰਘ ਢਿੱਲੋਂ, ਦਲਜਿੰਦਰ ਸਿੰਘ ਸੰਧੂ, ਬਲਦੇਵ ਸਿੰਘ ਸੋਹੀ, ਮਨਦੀਪ ਸਿੰਘ ਦੀਪ, ਮਨਪ੍ਰੀਤ ਸਿੰਘ ਰੰਧਾਵਾ, ਪਰਮਜੀਤ ਸਿੰਘ ਮਾਨ, ਦਿਲਬਾਗ ਸਿੰਘ ਮਾਨ, ਸੁਖਦੇਵ ਸਿੰਘ ਚਮਿਆਰੀ, ਬਲਬੀਰ ਸਿੰਘ ਢਿੱਲੋਂ, ਹਰਪਾਲ ਸਿੰਘ ਖਾਨੋਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਜੀ: ਮਨਜੀਤ ਸਿੰਘ ਸੰਧੂ ਜੇ.ਈ. ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਰੋਹ <br/> ਅਗਲੀ ਖ਼ਬਰ ਕ੍ਰਾਂਤੀਕਾਰੀਆਂ ਨੇ ਪੰਜਾਬ ਸਰਕਾਰ ਵਲੋਂ ਬੇਅਦਬੀ ਸੰਬੰਧੀ ਬਣਾਏ ਜਾ ਰਹੇ ਕਾਨੂੰਨ ਦੀ ਕੀਤੀ ਸ਼ਲਾਘਾ <br/>
Ad Position 24