ਛੇਹਰਟਾ, 16 ਅਪ੍ਰੈਲ (ਪੱਤਰ ਪ੍ਰੇਰਕ)-ਇਤਿਹਾਸਕ ਖੂਹ ਗੁ: ਚਾਰ ਹਰਟਾ ਸਾਹਿਬ ਵਿਖੇ ਮਨਾਏ ਗਏ ਖਾਲਸਾ ਸਾਜਣਾ ਦਿਵਸ ਮੌਕੇ ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਸੰਪਰਦਾ ਦੇ ਮੁੱਖੀ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ ਅਤੇ ਭਾਈ ਮੰਗਲ ਸਿੰਘ ਬੋਪਾਰਾਏ ਨੂੰ ਗੁ: ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮੱਖਣ ਸਿੰਘ ਬਾਸਰਕੇ ਅਤੇ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰੋ: ਬਾਬਾ ਰੰਧਾਵਾ ਵਲੋਂ ਨਿਸ਼ਾਨ ਸਾਹਿਬ ਲਈ ਨਵੇ ਚੋਲਾ ਸਾਹਿਬ ਦੀ ਸੇਵਾ ਵੀ ਕੀਤਾ ਗਿਆ |