25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਸਾਲਾਨਾ (ਚੁਰਾਸੀ ਕੱਟ) ਜੋੜ ਮੇਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਛੇਹਰਟਾ,25 ਸਤੰਬਰ( ਪੱਤਰ ਪ੍ਰੇਰਕ) -ਤੱਪ ਅਸਥਾਨ ਗੁਰਦੁਆਰਾ ਸੰਨ ਸਾਹਿਬ,ਬਾਸਰਕੇ ਗਿੱਲਾਂ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ 2 ਦਿਨਾਂ ਮਿਤੀ 25 ਤੇ 26 ਸਤੰਬਰ 2026 ਨੂੰ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੀ ਅੱਜ ਸ਼ੁਰੂਆਤ ਹੋਈ। ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ।

Ad Position 21
No active advertisement
ਅਜੀਤ ਡੈਸਕ 26-09-2026
ਛੇਹਰਟਾ,25 ਸਤੰਬਰ( ਪੱਤਰ ਪ੍ਰੇਰਕ) -ਤੱਪ ਅਸਥਾਨ ਗੁਰਦੁਆਰਾ ਸੰਨ ਸਾਹਿਬ,ਬਾਸਰਕੇ ਗਿੱਲਾਂ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ 2 ਦਿਨਾਂ ਮਿਤੀ 25 ਤੇ 26 ਸਤੰਬਰ 2026 ਨੂੰ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੀ ਅੱਜ ਸ਼ੁਰੂਆਤ ਹੋਈ। ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਸ਼ੋ੍ਮਣੀ ਕਮੇਟੀ ਮੈਂਬਰ ਜਥੇ: ਮੰਗਵਿੰਦਰ ਸਿੰਘ ਖਾਪੜਖੇੜੀ ਤੇ ਮੈਨੇਜਰ ਭਾਈ ਹਰਭਜਨ ਸਿੰਘ ਵਰਪਾਲ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਮਾਨਵਤਾ ਨੁੰ ਹਮੇਸ਼ਾਂ ਹੀ ਆਪਸ ਵਿਚ ਪਿਆਰ ਨਾਲ ਰਲ਼ ਮਿੱਲ ਕੇ ਰਹਿਣ ਦਾ ਸੰਦੇਸ਼ ਦਿੱਤਾ।ਜਥੇ:ਖਾਪੜਖੇੜੀ ਨੇ ਕਿਹਾ ਕਿ ਬਾਸਰਕੇ ਗਿੱਲਾਂ ਦੀ ਧਰਤੀ ਦਾ ਚੱਪਾ ਚੱਪਾ ਪਵਿੱਤਰ ਹੈ ਕਿਉਕਿ ਇੱਥੇ ਨਾਂ ਸਿਰਫ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਹੈ ਸਗੋਂ ਗੁਰੂ ਸਾਹਿਬ ਨੇ ਇਸ ਭਾਗਾਂ ਵਾਲੀ ਧਰਤੀ ਤੇ ਲੰਮਾ ਸਮਾਂ ਤੱਪ ਵੀ ਕੀਤਾ। ਮੈਨੇਜਰ ਸਿੰਘ ਵਰਪਾਲ ਨੇ ਦੱਸਿਆ ਕਿ ਮੇਲੇ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਦਾਦ ਵਿਚ ਸੰਗਤਾਂ ਗੁਰੂਦੁਆਰਾ ਸਾਹਿਬ ਪੁੱਜ ਕੇ ਆਪਣੀ ਹਾਜ਼ਰੀ ਲਵਾ ਰਹੀਆਂ ਹਨ ਤੇ ਸੰਗਤਾਂ ਦੇ ਠਹਿਰਣ ਤੇ ਗੁਰੂ ਕੇ ਲੰਗਰ ਦੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਦੋ ਦਿਨਾਂ ਜੋੜ ਮੇਲੇ ਦੌਰਾਨ ਲਗਾਤਾਰ ਧਾਰਮਿਕ ਦੀਵਾਨ ਚਲ ਰਹੇ ਹਨ ਜਿਸ ਵਿਚ ਗੁਰੂ ਘਰ ਦੇ ਕੀਰਤਨੀ, ਢਾਡੀ, ਕਥਾ ਵਾਚਕ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਣਗੇ। ਇਸ ਮੌਕੇ ਬਾਬਾ ਅਵਤਾਰ ਸਿੰਘ ਧੱਤਲ,ਜਥੇ:ਹੀਰਾ ਸਿੰਘ ਆੜਤੀ,ਸਰਪੰਚ ਲਖਬੀਰ ਸਿੰਘ ਖਾਪੜਖੇੜੀ,ਪ੍ਰੇਮ ਸਿੰਘ ਸ਼ਾਹ,ਅਮਨਪ੍ਰੀਤ ਸਿੰਘ ਥਿੰਦ,ਬਲਜੀਤ ਸਿੰਘ ਕੋਟਲੀ(ਸਾਰੇ ਸਾਬਕਾ ਸਰਪੰਚ),ਪ੍ਰਧਾਨ ਗੁਰਦਿਆਲ ਸਿੰਘ ਭਲਾਈ ਕੇਦਰ,ਬਲਵਿੰਦਰ ਸਿੰਘ ਬਾਊ,ਡਾ:ਜਸਬੀਰ ਸਿੰਘ ਬਾਸਰਕੇ,ਗੁਲਜਾਰ ਸਿੰਘ ਆੜਤੀ,ਹੀਰਾ ਸਿੰਘ ਖੂਹੀ ਵਾਲਾ,ਬਸੰਤ ਸਿੰਘ ਖਾਲਸਾ,ਮਨਦੀਪ ਸਿੰਘ ਮੰਨਾ,ਰਜਿੰਦਰ ਸਿੰਘ ਖਾਪੜਖੇੜੀ,ਬਲਰਾਜ ਸਿੰਘ ਅਕਾਊਂਟੈਂਟ,ਗੁਰਵਿੰਦਰ ਸਿੰਘ ਸਾਂਘਣਾ,ਬਿਕਰਮਜੀਤ ਸਿੰਘ ਸਟੋਰ ਕੀਪਰ,ਬੀਰਇੰਦਰ ਸਿੰਘ,ਪ੍ਰਗਟ ਸਿੰਘ ਕਸੇਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਮੇਘਵਾਲ ਨੇ ਹਲਕਾ ਉੱਤਰੀ ’ਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਅਗਵਾਈ ਕੀਤੀ ਅਗਲੀ ਖ਼ਬਰ ਡੀ.ਸੀ.ਪੀ. ਜੁਗਰਾਜ ਸਿੰਘ ਕਲੇਰ ਬਣੇ ਮੀਡੀਆ ਨੋਡਲ ਅਧਿਕਾਰੀ : ਸੀ.ਪੀ. ਗਿੱਲ
Ad Position 24