ਅੰਮਿ੍ਤਸਰ, 23 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਆਈ. ਸੀ. ਏ. ਆਈ. ਦੀ ਐਨ. ਆਈ. ਸੀ. ਏ. ਐਸ. ਏ. ਦੀ ਅੰਮਿ੍ਤਸਰ ਸ਼ਾਖਾ ਵਲੋਂ ਐਨ. ਆਈ. ਸੀ. ਏ. ਐਸ. ਏ. ਦੇ ਪ੍ਰਧਾਨ ਸੀ. ਏ. ਸ਼ਸ਼ੀ ਪਾਲ ਦੀ ਪ੍ਰਧਾਨਗੀ ਹੇਠ ਸੀ. ਏ. ਦੇ ਵਿਦਿਆਰਥੀਆਂ ਲਈ 'ਸੀ. ਏ. ਪ੍ਰੀਖਿਆ ਨੂੰ ਕਿਵੇਂ ਪਾਸ ਕਰਨਾ ਹੈ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ 'ਚ ਆਈ. ਸੀ. ਏ. ਆਈ. ਅੰਮਿ੍ਤਸਰ ਦੀ ਚੇਅਰਪਰਸਨ ਦੀਕਸ਼ਾ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਮੁੱਖ ਬੁਲਾਰੇ ਸੀ. ਏ. ਰਜਤ ਮਹਿਰਾ ਨੇ ਵਿਦਿਆਰਥੀਆਂ ਨੂੰ ਸੀ. ਏ. ਪ੍ਰੀਖਿਆ ਦੀ ਤਿਆਰੀ 'ਚ ਮਦਦ ਕਰਨ ਲਈ ਕੀਮਤੀ ਸੁਝਾਅ ਅਤੇ ਪ੍ਰਭਾਵਸ਼ਾਲੀ ਰਣਨੀਤੀਆਂ ਸਾਂਝੀਆਂ ਕੀਤੀਆਂ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੀ. ਏ. ਪ੍ਰੀਖਿਆ ਪਾਸ ਕਰਨ ਦੇ ਵਿਹਾਰਕ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਨਿੱਜੀ ਅਤੇ ਪੇਸ਼ੇਵਰ ਵਿਕਾਸ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ | ਸੈਮੀਨਾਰ 'ਚ ਵੱਡੀ ਗਿਣਤੀ 'ਚ ਸੀ. ਏ. ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਆਪਣੀ ਤਿਆਰੀ 'ਚ ਧਿਆਨ ਕੇਂਦਰਿਤ, ਅਨੁਸ਼ਾਸਿਤ ਅਤੇ ਨਿਰੰਤਰ ਰਹਿਣ ਲਈ ਉਤਸ਼ਾਹਿਤ ਕੀਤਾ | ਸੈਮੀਨਾਰ ਦੌਰਾਨ ਚੇਅਰਪਰਸਨ ਸੀ. ਏ. ਦੀਕਸ਼ਾ ਅਰੋੜਾ, ਸੀ. ਏ. ਸਾਹਿਲ ਕਪੂਰ, ਸੀ. ਏ. ਰਾਘਵ ਬਾਂਸਲ, ਸੀ. ਏ. ਕਵਲ ਕੁਮਾਰ, ਸੀ. ਏ. ਰਜਤ ਮਹਿਰਾ ਅਤੇ ਸੀ. ਏ. ਗੌਰਵ ਖੰਨਾ, ਸ਼ੌਰਿਆ ਸੇਠ, ਆਯੁਸ਼, ਹਰਸ਼ਿਤ, ਰੋਸ਼ਨ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਸ਼ਾਖਾ ਦੁਆਰਾ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ |