ਅੰਮਿ੍ਤਸਰ, 23 ਅਪ੍ਰੈਲ (ਹਰਮਿੰਦਰ ਸਿੰਘ)¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਲਾਅ ਦੀਆਂ ਵਿਦਿਆਰਥਣਾਂ ਨੇ ਮਿਸ ਪੰਜਾਬਣ ਅਤੇ ਮਿਸਜ ਪੰਜਾਬਣ ਦਾ ਖਿਤਾਬ ਜਿੱਤ ਕੇ 'ਵਰਸਿਟੀ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ | ਇਹ ਇਨਾਮ ਜਲੰਧਰ ਦੇ ਟਰਿਨਿਟੀ ਕਾਲਜ ਵਿਖੇ ਕਰਵਾਏ ਗਏ ਮੁਕਾਬਲੇ 'ਚ ਪ੍ਰਾਪਤ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਆਫ਼ ਲਾਅ ਦੇ ਡੀਨ ਪ੍ਰੋਫੈਸਰ ਡਾ: ਜਸਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਪੁਨੀਤ ਕੌਰ ਅਤੇ ਨਿਮਰਤਾ ਨੇ ਸਿਟੀ ਦੀ ਮਿਸ ਅਤੇ ਮਿਸਿਜ ਪੰਜਾਬਣ ਸੀਜਨ-4 ਦੇ ਟਰਿਨਿਟੀ ਕਾਲਜ, ਜਲੰਧਰ ਵਿਖੇ ਕਰਵਾਏ ਗਏ ਮੁਕਾਬਲੇ 'ਚ ਮਿਸ ਪੰਜਾਬਣ ਅਤੇ ਮਿਸਜ ਪੰਜਾਬਣ ਦਾ ਖਿਤਾਬ ਪ੍ਰਾਪਤ ਕਰਕੇ ਖ਼ਾਲਸਾ 'ਵਰਸਿਟੀ ਦਾ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ 'ਚ ਸੂਬੇ ਦੇ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ | ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੀ ਤਿਆਰੀ ਯੂਥ ਫੈਸਟੀਵਲ ਦੇ ਇੰਚਾਰਜ ਡਾ: ਸੁਖਮਨਪ੍ਰੀਤ ਕੌਰ ਵਲੋਂ ਕਰਵਾਈ ਗਈ | ਉਨ੍ਹਾਂ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ 'ਚ ਹੋਰ ਪ੍ਰਤੀਯੋਗਤਾਵਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਰਿਤ ਕੀਤਾ | ਇਸ ਮੌਕੇ ਡਾ:ਗੁਨੀਸ਼ਾ ਸਲੂਜਾ ਮੁੱਖੀ ਸਕੂਲ ਆਫ ਲਾਅ, ਡਾ: ਸੀਮਾ ਰਾਣੀ, ਡਾ: ਰਾਸ਼ਿਮਾ ਚੰਗੋਤਰਾ ਅਤੇ ਡਾ: ਸੁਖਮਨਪ੍ਰੀਤ ਕੌਰ ਆਦਿ ਮੌਜੂਦ ਸਨ |