09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਦਾਣਾ ਮੰਡੀ ਮਜੀਠਾ ਵਿਖੇ ਕਣਕ ਦੇ ਲੱਗੇ ਅੰਬਾਰ, ਸੁਸਤ ਰਫਤਾਰ ਚੁਕਾਈ ਕਾਰਨ ਹਜ਼ਾਰਾਂ ਕੁਇੰਟਲ ਕਣਕ ਖੁੱਲ੍ਹੇ ਅਸਮਾਨ ਹੇਠ <br/>

Ad Position 21
No active advertisement
ਅਜੀਤ ਡੈਸਕ 25-04-2026
ਮਜੀਠਾ, 24 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਪੰਜਾਬ ਦੀਆਂ ਦਾਣਾ ਮੰਡੀਆਂ 'ਚ ਕਣਕ ਦੀ ਆਮਦ ਜ਼ੋਰਾਂ 'ਤੇ ਹੈ ਅਤੇ ਲਗਭਗ ਕਣਕ ਦੀ ਵਾਢੀ ਮੁਕੰਮਲ ਹੋ ਚੁੱਕੀ ਹੈ ਅਤੇ ਦਾਣਾ ਮੰਡੀ ਮਜੀਠਾ 'ਚ ਵੀ ਭਾਰੀ ਮਾਤਰਾ 'ਚ ਕਣਕ ਆ ਚੁੱਕੀ ਹੈ | ਮੰਡੀ ਵਿਚ ਬਣੇ ਪੱਕੇ ਫੜ੍ਹ ਕਣਕ ਦੀਆਂ ਬੋਰੀਆਂ ਅਤੇ ਖੁੱਲ੍ਹੀ ਕਣਕ ਨਾਲ ਭਰੇ ਪਏ ਹਨ ਇਸ ਦੇ ਨਾਲ ਹੀ ਹਜ਼ਾਰਾਂ ਕੁਇੰਟਲ ਕਣਕ ਫੜ੍ਹਾਂ ਦੇ ਬਾਹਰ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ | ਜੇਕਰ ਬਰਸਾਤ ਹੋ ਜਾਂਦੀ ਹੈ ਤਾਂ ਇਹ ਬਾਹਰ ਖੁੱਲ੍ਹੇ ਵਿਚ ਪਈ ਹਜ਼ਾਰਾਂ ਕੁਇੰਟਲ ਕਣਕ ਖਰਾਬ ਹੋਣ ਦਾ ਖਦਸ਼ਾ ਹੈ | ਮੰਡੀ ਅਧਿਕਾਰੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਦਾਣਾ ਮੰਡੀ ਮਜੀਠਾ 'ਚ ਹੁਣ ਤੱਕ ਕਰੀਬ 13016 ਟਨ ਕਣਕ ਮੰਡੀ 'ਚ ਆ ਚੁੱਕੀ ਹੈ ਜਿਸ 'ਚੋਂ ਸਰਕਾਰੀ ਖਰੀਦ ਏਜੰਸੀ ਪਨਗਰੇਨ ਵਲੋਂ 4720 ਟਨ, ਮਾਰਕਫੈਡ ਵੱਲੋਂ 4196 ਟਨ ਅਤੇ ਪੰਜਾਬ ਵੇਅਰ ਹਾਊਸ ਵਲੋਂ ਹੁਣ ਤੱਕ 3150 ਟਨ ਕਣਕ ਖਰੀਦ ਕੀਤੀ ਗਈ ਹੈ | ਜਿਸ 'ਚੋਂ ਪਨਗਰੇਨ ਨੇ 500 ਟਨ, ਮਾਰਕਫੈਡ ਨੇ 225 ਟਨ ਅਤੇ ਪੰਜਾਬ ਵੇਅਰਹਾਊਸ ਨੇ ਹੁਣ ਤੱਕ ਕਰੀਬ 200 ਟਨ ਕਣਕ ਦੀ ਲਿਫਟਿੰਗ ਕੀਤੀ ਹੈ | ਜਿਹੜੀ ਕਿ ਬਹੁਤ ਘੱਟ ਹੈ | ਬਾਕੀ ਖ਼ਰੀਦ ਕੀਤੀ ਹੋਈ ਸਾਰੀ ਕਣਕ ਮੰਡੀ ਵਿਚ ਪਈ ਹੈ | ਮਿਲੀ ਜਾਣਕਾਰੀ ਅਨੁਸਾਰ ਇਹ ਕਣਕ ਜਿਨ੍ਹਾਂ ਗੁਦਾਮਾਂ ਵਿਚ ਲੱਗਣੀ ਹੈ ਉਥੇ ਹੋਰ ਕਣਕ ਰੱਖਣ ਦੀ ਜਗ੍ਹਾ ਹੀ ਨਹੀ ਹੈ ਜਿਸ ਕਾਰਣ ਲਿਫਟਿੰਗ ਵਿਚ ਦੇਰੀ ਆ ਰਹੀ ਹੈ | ਪਰ ਸਾਰੀ ਖ਼ਰੀਦ ਕੀਤੀ ਗਈ ਕਣਕ ਜਿਹੜੀ ਖੁੱਲੇ ਅਸਮਾਨ ਹੇਠਾਂ ਪਈ ਹੈ ਅਗਰ ਮੌਸਮ ਖ਼ਰਾਬ ਹੁੰਦਾ ਹੈ ਤਾਂ ਖ਼ਰੀਦੀ ਹੋਈ ਕਣਕ ਬਰਬਾਦ ਹੋ ਜਾਵੇਗੀ ਜਿਸ ਨਾਲ ਸਰਕਾਰ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋਵੇਗਾ | ਜਦ ਕਿ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਨਾਲ ਪਹਿਲਾਂ ਹੀ ਕਣਕ ਦੇ ਰੰਗ ਅਤੇ ਇਸ ਦੀ ਕੁਆਲਟੀ ਵਿਚ ਫਰਕ ਆ ਚੁੱਕਾ ਹੈ | ਇਸ ਕਰਕੇ ਕਿਸਾਨਾਂ ਨੇ ਸਰਕਾਰ ਨੂੰ ਜਲਦੀ ਤੋਂ ਜਲਦੀ ਕਣਕ ਮੰਡੀਆਂ ਵਿਚੋਂ ਚੁੱਕਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਿਊ ਅੰਮਿ੍ਤਸਰ (ਭਾਈ ਗੁਰਦਾਸ ਜੀ ਨਗਰ) 'ਚ ਚੋਰਾਂ ਦੇ ਹੌਸਲੇ ਬੁਲੰਦ <br/> ਅਗਲੀ ਖ਼ਬਰ ਸਿਹਤ ਵਿਭਾਗ ਨੇ ਵਿਸ਼ਵ ਮਲੇਰੀਆ ਦਿਵਸ ਮੌਕੇ ਕੀਤੀ ਮਲੇਰੀਆ ਤੋਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ <br/>
Ad Position 24