08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਭਾਰਤੀ ਯੋਗ ਸੰਸਥਾਨ ਵਲੋਂ ਯੋਗ ਕੇਂਦਰ ਦਾ ਉਦਘਾਟਨ

ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਭਾਰਤੀ ਯੋਗ ਸੰਸਥਾਨ ਵਲੋਂ ਐੱਚ. ਆਈ.

Ad Position 21
No active advertisement
ਅਜੀਤ ਡੈਸਕ 09-08-2026
ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਭਾਰਤੀ ਯੋਗ ਸੰਸਥਾਨ ਵਲੋਂ ਐੱਚ. ਆਈ. ਜੀ. ਵੈੱਲਫੇਅਰ ਸੋਸਾਇਟੀ ਵਿਖੇ ਯੋਗ ਕੇਂਦਰ ਦਾ ਉਦਘਾਟਨ ਪੰਜਾਬ ਪ੍ਰਾਂਤ ਮੰਤਰੀ ਸਤੀਸ਼ ਮਹਾਜਨ ਅਤੇ ਪੰਜਾਬ ਸੰਗਠਨ ਮੰਤਰੀ ਮਨਮੋਹਨ ਕਪੂਰ ਨੇ ਕੀਤਾ। ਸਮਾਗਮ ਦਾ ਆਯੋਜਨ ਸੋਸਾਇਟੀ ਦੀ ਉਪ-ਪ੍ਰਧਾਨ ਡਾ: ਸਵਰਾਜ ਗਰੋਵਰ ਅਤੇ ਯੋਗ ਕੇਂਦਰ ਵਲੋਂ ਕੀਤਾ ਗਿਆ। ਇਸ ਮੌਕੇ ਡਾ: ਕਿਰਨ ਖੰਨਾ ਵੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਭਾਰਤੀ ਯੋਗ ਸੰਸਥਾਨ ਦੇ ਸੰਸਥਾਪਕ ਸ਼੍ਰੀ ਪ੍ਰਕਾਸ਼ ਲਾਲ ਦੇ ਚਿੱਤਰ ‘ਤੇ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਕੀਤੀ ਗਈ। ਯੋਗ ਮਾਹਿਰ ਕੁਲਵਿੰਦਰ ਕੌਰ ਅਤੇ ਵਿਵੇਕ ਗੁਪਤਾ ਨੇ ਯੋਗ ਕਿਰਿਆਵਾਂ ਦਾ ਪ੍ਰਦਰਸ਼ਨ ਕਰਵਾਇਆ। ਸ਼੍ਰੀਮਤੀ ਹੈਰੀ ਨੇ ਓਮ ਧੁਨੀ ਅਤੇ ਆਸਟ੍ਰੇਲੀਆ ਤੋਂ ਆਏ ਪੀਯੂਸ਼ ਗਰੋਵਰ ਨੇ ਭਜਨ ਪੇਸ਼ ਕੀਤਾ । ਮੁੱਖ ਮਹਿਮਾਨ ਸਤੀਸ਼ ਮਹਾਜਨ ਨੇ ਯੋਗ ਕੇਂਦਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਯੋਗ ਸਮੁੱਚੇ ਜੀਵਨ ਦਾ ਵਿਗਿਆਨ ਹੈ ਅਤੇ ਵਿਸ਼ਵ ਸ਼ਾਂਤੀ ਦਾ ਆਧਾਰ ਹੈ। ਯੋਗ ਪਰਿਵਾਰ, ਸਮਾਜ ਅਤੇ ਰਾਸ਼ਟਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ‘ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਡਾ: ਸਵਰਾਜ ਗਰੋਵਰ ਨੇ ਭਾਰਤੀ ਯੋਗ ਸੰਸਥਾਨ ਨੂੰ ਰਾਸ਼ਟਰ ਦੀ ਅਮੁੱਲ ਧਰੋਹਰ ਦੱਸਦਿਆਂ ਕਿਹਾ ਕਿ ਯੋਗ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਰਾਜੇਸ਼ ਭਾਟੀਆ, ਸ਼੍ਰੀਮਤੀ ਇੰਦਰਾ ਧਵਨ, ਡੋਲੀ ਭਾਟੀਆ, ਵੀਣਾ ਮਹਾਜਨ, ਮੁਸਕਾਨ ਅਰੋੜਾ, ਸੋਨੀਆ ਚੌਹਾਨ, ਊਸ਼ਾ ਗੁਪਤਾ, ਨੀਲੂ, ਦੀਪਤੀ ਕੌਰ, ਪ੍ਰਕਾਸ਼ ਕੌਰ, ਸੋਨਿਕਾ ਧਾਮੀ, ਰਾਜਦੀਪ ਕੌਰ, ਨੀਲਮ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਰਜੀ ਊਰਜਾ ਸਿਸਟਮ ਸਥਾਪਿਤ ਕਰਨ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਅਰਥ ਡੇਅ ਦਿੱਲੀ ਵਲੋਂ ਮਿਲਿਆ ਐਵਾਰਡ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਚੰਡੀਗੜ੍ਹ ’ਚ ਰੈਲੀ ਕਰਕੇ ਸਰਕਾਰ ਖ਼ਿਲਾਫ਼ ਬਿਗਲ ਵਜਾਇਆ-ਡਿੰਪਾ
Ad Position 24