ਘੁਮਾਣ (ਗੁਰਦਾਸਪੁਰ), 5 ਅਕਤੂਬਰ (ਬਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਤੋਂ ਮਹਿਤਾ ਰੋਡ ਨੈਸ਼ਨਲ ਹਾਈਵੇ 503 (ਏ) 'ਤੇ ਪੈਂਦੇ ਪਿੰਡ ਨਿੱਕਾ ਬੋਹਜਾ ਵਿਖੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਅਤੇ ਉੱਗੇ ਸਮਾਜ ਸੇਵੀ ਜਗੀਰ ਸਿੰਘ ਪੱਡਾ ਦਾ ਛੋਟੇ ਭਰਾ ਹਰਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਨਿੱਕਾ ਬੋਹਜਾ ਆਪਣੇ ਘਰ ਤੋਂ ਪਿੰਡ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਮਹਿਤਾ ਤੋਂ ਘੁਮਾਣ ਨੂੰ ਆ ਰਹੀ ਤੇਜ਼ ਰਫਤਾਰ ਇਨੋਵਾ ਕਾਰ ਨੇ ਹਰਪਾਲ ਸਿੰਘ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ । ਇਨੋਵਾ ਕਾਰ ਸਵਾਰ ਵਿਅਕਤੀ ਇਨੋਵਾ ਛੱਡ ਕੇ ਭੱਜ ਗਏ ਮੌਕੇ ਤੇ ਪਰਿਵਾਰਿਕ ਮੈਂਬਰਾਂ ਨੇ ਹਰਪਾਲ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘੁਮਾਣ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ । ਇਸ ਘਟਨਾ ਨਾਲ ਇਲਾਕੇ ਵਿਚ ਗਹਿਰੇ ਸੋਗ ਦੀ ਲਹਿਰ ਹੈ।
ਤਾਜ਼ਾ ਖ਼ਬਰਾਂ
Free
ਇਨੋਵਾ ਵਲੋਂ ਦਰੜੇ ਜਾਣ 'ਤੇ ਇਕ ਵਿਅਕਤੀ ਦੀ ਮੌਤ
ਘੁਮਾਣ (ਗੁਰਦਾਸਪੁਰ), 5 ਅਕਤੂਬਰ (ਬਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਤੋਂ ਮਹਿਤਾ ਰੋਡ ਨੈਸ਼ਨਲ ਹਾਈਵੇ 503 (ਏ) 'ਤੇ ਪੈਂਦੇ ਪਿੰਡ ਨਿੱਕਾ ਬੋਹਜਾ ਵਿਖੇ...
ਅਜੀਤ ਡੈਸਕ
05-10-2026